19.4 C
Toronto
Monday, October 12, 2026
spot_img
Homeਪੰਜਾਬਸੰਯੁਕਤ ਰਾਸ਼ਟਰ ਨੇ ਟਵੀਟ ਰਾਹੀਂ ਰਾਮ ਰਹੀਮ ਤੇ ਹਨੀਪ੍ਰੀਤ ਨੂੰ 'ਟੌਇਲਟ ਡੇਅ'...

ਸੰਯੁਕਤ ਰਾਸ਼ਟਰ ਨੇ ਟਵੀਟ ਰਾਹੀਂ ਰਾਮ ਰਹੀਮ ਤੇ ਹਨੀਪ੍ਰੀਤ ਨੂੰ ‘ਟੌਇਲਟ ਡੇਅ’ ਲਈ ਸੱਦਿਆ

ਸੰਯੁਕਤ ਰਾਸ਼ਟਰ ਨੇ ਟਵੀਟ ਰਾਹੀਂ ਰਾਮ ਰਹੀਮ ਤੇ ਹਨੀਪ੍ਰੀਤ ਨੂੰ ‘ਟੌਇਲਟ ਡੇਅ’ ਲਈ ਸੱਦਿਆਥੋੜ੍ਹੀ ਦੇਰ ਬਾਅਦ ਇਹ ਟਵੀਟ ਹਟਾ ਵੀ ਦਿੱਤਾ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਨੇ ਅੱਜ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਆਪਣੇ ‘ਵਰਲਡ ਟੌਇਲਟ ਡੇਅ’ ਪ੍ਰੋਗਰਾਮ ਦੇ ਸਮਰਥਨ ਲਈ ਸੱਦਾ ਭੇਜਿਆ। ਇਹ ਪ੍ਰੋਗਰਾਮ ਨਵੰਬਰ ਮਹੀਨੇ ਹੋਣਾ ਹੈ। ਇੱਕ ਟਵੀਟ ਵਿਚ ਸੰਯੁਕਤ ਰਾਸ਼ਟਰ ਦੀ ਪਾਣੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਇਸ ਪ੍ਰਾਜੈਕਟ ਵਿਚ ਸਾਡੀ ਮਦਦ ਕਰਨਗੇ।” ਥੋੜ੍ਹੀ ਦੇਰ ਬਾਅਦ ਇਹ ਟਵੀਟ ਹਟਾ ਵੀ ਦਿੱਤਾ ਗਿਆ।
ਹੈਰਾਨੀ ਵਾਲੀ ਗੱਲ ਹੈ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕੇਸ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਜੇਲ੍ਹ ਵਿਚ ਹੈ। ਹਨੀਪ੍ਰੀਤ ਨੂੰ ਵੀ ਅੱਜ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।

 

RELATED ARTICLES
POPULAR POSTS