‘ਆਪ’ ਨੇ ਵੀ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਬਾਰੇ ਸਦਨ ਵਿਚੋਂ ਵਾਕ ਆਊਟ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਬਜ਼ਟ ਇਜਲਾਸ ਦੇ ਦੂਸਰੇ ਦਿਨ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਸਿਫ਼ਰ ਕਾਲ ਦੌਰਾਨ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫ਼ ਕਰਨ ਦਾ ਮਾਮਲਾ ਚੁੱਕਿਆ। ਇਸ ‘ਤੇ ਸਪੀਕਰ ਨੇ ਕਿਹਾ ਕਿ ਇਹ ਮਾਮਲਾ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੌਰਾਨ ਜਾਂ ਬਜ਼ਟ ਬਾਰੇ ਬਹਿਸ ਸਮੇਂ ਚੁੱਕ ਲਿਆ ਜਾਵੇ। ਪਰ ਅਕਾਲੀ ਦਲ ਦੇ ਵਿਧਾਇਕ ਨਹੀਂ ਮੰਨੇ। ਉਨ੍ਹਾਂ ਸਪੀਕਰ ਮੂਹਰੇ ਜਾ ਕੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਦਨ ਵਿਚ ਜ਼ਿਆਦਾ ਰੋਲਾ ਪੈ ਗਿਆ ਤਾਂ ਸਪੀਕਰ ਨੇ ਸਦਨ ਅੱਧੇ ਘੰਟੇ ਲਈ ਉਠਾ ਦਿੱਤਾ। ਅੱਧੇ ਘੰਟੇ ਬਾਅਦ ਜਦੋਂ ਫਿਰ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਮਸਲਾ ਉਠਾਇਆ। ਖਹਿਰਾ ਨੇ ਕਿਹਾ ਕਿਸਾਨ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ। ਜਿਸ ਕਾਰਨ ਇਸ ਮਸਲੇ ‘ਤੇ ਚਰਚਾ ਕੀਤੀ ਜਾਵੇ। ਪਰ ਸਪੀਕਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ। ਇਸਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦਾ ਵਾਕ ਆਉਟ ਕਰ ਦਿੱਤਾ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …