Breaking News
Home / ਪੰਜਾਬ / ਕੌਮਾਂਤਰੀ ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ

ਕੌਮਾਂਤਰੀ ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ

ਇਕ ਤਸਕਰ ਮਾਰਿਆ ਗਿਆ ਅਤੇ ਦੂਜਾ ਹੋਇਆ ਫਰਾਰ
ਫਿਰੋਜ਼ਪੁਰ/ਬਿਊਰੋ ਨਿਊਜ਼
ਨਸ਼ਾ ਤਸਕਰੀ ਲਈ ਬਣੀ ਵਿਸ਼ੇਸ਼ ਟੀਮ ਤੇ ਬੀਐਸਐਫ ਨੇ 10 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਜਿੱਥੋਂ ਤਸਕਰ ਨਸ਼ੇ ਦੀ ਵੱਡੀ ਖੇਪ ਭਾਰਤ ਵਿੱਚ ਭੇਜ ਰਹੇ ਸਨ, ਉੱਥੋਂ ਪਾਕਿਸਤਾਨੀ ਫ਼ੌਜ ਦੀ ਚੌਕੀ ਸਿਰਫ 1100 ਮੀਟਰ ਦੀ ਦੂਰੀ ‘ਤੇ ਹੈ। ਇਸ ਆਪ੍ਰੇਸ਼ਨ ਦੌਰਾਨ ਇੱਕ ਤਸਕਰ ਮਾਰਿਆ ਗਿਆ ਹੈ ਤੇ ਦੂਜਾ ਫਰਾਰ ਹੋ ਗਿਆ ਹੈ।
ਨਸ਼ੇ ਦੀ ਇਹ ਖੇਪ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਇਲਾਕੇ ਵਿੱਚ ਪਲਾਸਟਿਕ ਦੀ ਪਾਈਪ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਭੇਜੀ ਜਾ ਰਹੀ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 50 ਕਰੋੜ ਰੁਪਏ ਹੈ। ਬੀ.ਐਸ.ਐਫ. ਦੇ ਜਵਾਨਾਂ ਨੇ ਇਸ ਤਸਕਰੀ ਨੂੰ ਨਾਕਾਮ ਕਰਦਿਆਂ 10 ਕਿੱਲੋ ਹੈਰੋਇਨ ਤੋਂ ਇਲਾਵਾ ਇੱਕ ਪਿਸਟਲ, ਦੋ ਮੈਗਜ਼ੀਨ, 17 ਰੌਂਦ, ਦੋ ਮੋਬਾਈਲ ਫੋਨ ਤੇ ਤਿੰਨ ਪਾਕਿ ਸਿੰਮ ਕਾਰਡ ਤੇ 110 ਰੁਪਏ ਦੀ ਪਾਕਿ ਕਰੰਸੀ ਬਰਾਮਦ ਕੀਤੀ ਹੈ।

Check Also

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …