ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਟਵੀਟ ਕਰ ਕੇ ਰਾਜ ਦੇ ਮੌਜੂਦਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ‘ਤੇ ਦੋਸ਼ ਲਗਾਏ ਕਿ ਉਨਾਂ ਦੇ ਪੁੱਤਰ ਦੇ ਕਪੂਰਥਲਾ ਦੀ ਡਿਸਟਲਰੀ ਹਮੀਰਾ ‘ਚ ਸਬੰਧ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੇ ਉਲਟ ਜਗਤਜੀਤ ਇੰਡਸਟਰੀ ਦੀ ਇਸ ਡਿਸਟਲਰੀ ਨੂੰ ਸ਼ਰਾਬ ਦੇ ਕਾਰੋਬਾਰੀਆਂ ਨੂੰ ਲੀਜ਼ ‘ਤੇ ਦਿੱਤਾ ਗਿਆ, ਜੋ ਕਿ ਕਾਨੂੰਨੀ ਕਾਰਵਾਈ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਦੇ ਬੇਟੇ ਦੀ ਇਸ ‘ਚ ਬੇਨਾਮੀ ਹਿੱਸੇਦਾਰੀ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁੱਖ ਸਕੱਤਰ ਦੇ ਸ਼ਰਾਬ ਦੇ ਇਕ ਵੱਡੇ ਵਪਾਰੀ ਅਤੇ ਜਲੰਧਰ ਦੇ ਇਕ ਹੋਰ ਵਪਾਰੀ ਨਾਲ ਗੂੜੇ ਸਬੰਧ ਹਨ ਜੋ ਇਹ ਡਿਸਟਲਰੀ ਲੀਜ਼ ‘ਤੇ ਲੈਣ ਵਾਲੀ ਕੰਪਨੀ ਦੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਐਫ.ਸੀ.ਟੀ. ਵਜੋਂ ਡਿਸਟਲਰੀ ਦੀ ਸਪਿਰਟ ਦੀ ਕੀਮਤ ਸਬੰਧੀ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ 36 ਦਿਨ ਠੇਕੇ ਬੰਦ ਰਹਿਣ ਕਾਰਨ ਠੇਕੇਦਾਰਾਂ ਨੂੰ ਰਾਹਤ ਜ਼ਰੂਰ ਦੇਵੋ ਪਰ ਇਹ ਰਾਹਤ ਨੂੰ ਅਗਲੇ ਵਿੱਤੀ ਸਾਲ ਤੱਕ ਨਾ ਲੈ ਕੇ ਜਾਵੋ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਮੌਜੂਦਾ ਮੁੱਖ ਸਕੱਤਰ ਨੂੰ ਅਹੁਦੇ ਤੋਂ ਵੱਖ ਕੀਤਾ ਜਾਵੇ ਕਿਉਂਕਿ ਉਨਾਂ ਵਲੋਂ ਆਬਕਾਰੀ ਵਿਭਾਗ ਦੇ ਮੁਖੀ ਹੁੰਦਿਆਂ ਸ਼ਰਾਬ ਦੇ ਵਪਾਰ ‘ਚ ਲੱਗੇ ਲੋਕਾਂ ਨਾਲ ਆਪਣੇ ਸਬੰਧਾਂ ਨੂੰ ਸਪੱਸ਼ਟ ਨਹੀਂ ਕੀਤਾ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …