Breaking News
Home / ਪੰਜਾਬ / ਵੱਖਰੀ ਵਿਧਾਨ ਸਭਾ ਬਾਰੇ ਭਗਵੰਤ ਮਾਨ ਦਾ ਸਟੈਂਡ ਗਲਤ : ਤਿਵਾੜੀ

ਵੱਖਰੀ ਵਿਧਾਨ ਸਭਾ ਬਾਰੇ ਭਗਵੰਤ ਮਾਨ ਦਾ ਸਟੈਂਡ ਗਲਤ : ਤਿਵਾੜੀ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਥਾਨਕ ਕਾਂਗਰਸੀ ਆਗੂ ਅੱਛਰ ਸ਼ਰਮਾ ਵੱਲੋਂ ਰੱਖੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਮੀਡੀਆ ਦੇ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ।
ਤਿਵਾੜੀ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਭਵਿੱਖ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਲ 1997 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਪ੍ਰੰਤੂ ਸਾਲ 2002 ਵਿੱਚ ਕਾਂਗਰਸ ਵੱਲੋਂ ਦੁਬਾਰਾ ਸੂਬੇ ਅੰਦਰ ਸਰਕਾਰ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਬੀਤੇ ਸਮੇਂ ਵਿੱਚ ਹੋਈਆਂ ਗਲਤੀਆਂ ਦੀ ਪੜਤਾਲ ਕਰਨੀ ਪਵੇਗੀ ਅਤੇ ਆਪਸ ਵਿੱਚ ਸਿਰ ਜੋੜ ਕੇ ਬੈਠਣਾ ਪਵੇਗਾ, ਤਾਂ ਜੋ ਦੁਬਾਰਾ ਸੂਬੇ ਅੰਦਰ ਕਾਂਗਰਸ ਜਿੱਤ ਵਾਲੇ ਪਾਸੇ ਵਧ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖਰੀ ਵਿਧਾਨ ਸਭਾ ਦੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ? ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਤੇ ਸਿਰਫ਼ ਪੰਜਾਬ ਦਾ ਹੱਕ ਹੈ।
ਉਨ੍ਹਾਂ ਕਿਹਾ ਕਿ ਸਾਲ 1966 ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਅਤੇ ਹਿਮਾਚਲ ਤੇ ਹਰਿਆਣਾ ਬਣੇ ਉਸ ਵੇਲੇ ਵੀ ਚੰਡੀਗੜ੍ਹ ਵਿੱਚ ਤਕਰੀਬਨ 80 ਫੀਸਦ ਲੋਕ ਪੰਜਾਬੀ ਬੋਲਦੇ ਸਨ ਅਤੇ ਅੱਜ ਵੀ ਚੰਡੀਗੜ੍ਹ ਵਿਚ 80 ਫੀਸਦ ਲੋਕ ਪੰਜਾਬੀ ਹਨ।
ਮੱਤੇਵਾੜਾ ਜੰਗਲ ਨੂੰ ਖ਼ਤਮ ਕਰਨ ਬਾਰੇ ਪੁੱਛੇ ਸਵਾਲ ‘ਤੇ ਤਿਵਾੜੀ ਨੇ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਦੀ ਬਹੁਤ ਲੋੜ ਹੈ ਪਰ ਜੰਗਲ ਖਤਮ ਕਰ ਕੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ।

 

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …