ਨਵਜੋਤ ਸਿੱਧੂ ਆਪਣੇ ਵਿਭਾਗ ਵਿਚ ਕੰਮਕਾਜ ਨੂੰ ਲੈ ਕੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਸਭ ਤੋਂ ਜ਼ਿਆਦਾ ਪਰੇਸ਼ਾਨ ਉਨ੍ਹਾਂ ਤੋਂ ਫਾਇਨਾਂਸ ਡਿਪਾਰਟਮੈਂਟ ਹੈ। ਪਿਛਲੇ ਦਿਨੀਂ ਡਿਪਾਰਟਮੈਂਟ ਦੇ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਕੋਲੋਂ ਪੈਸਾ ਮੰਗਿਆ ਤਾਂ ਵਿਭਾਗ ਨੇ ਝੋਨੇ ਦੀ ਖਰੀਦ ਲਈ ਕੇਂਦਰ ਨੂੰ ਦਿੱਤੇ ਜਾਣ ਵਾਲੇ ਇਕ ਹਜ਼ਾਰ ਕਰੋੜ ਦੇ ਇੰਤਜ਼ਾਮ ਦਾ ਹਵਾਲਾ ਦਿੱਤਾ। ਲੇਕਿਨ ਸਿੱਧੂ ਨਹੀਂ ਮੰਨੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਥੋਂ ਤੱਕ ਧਮਕੀ ਦੇ ਦਿੰਤੀ ਕਿ ਜੇਕਰ ਵਿਭਾਗ ਨੇ ਉਹਨਾਂ ਦਾ ਪੈਸਾ ਜਾਰੀ ਨਹੀਂ ਕੀਤਾ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਕਹਿ ਦੇਣਗੇ ਕਿ ਡਿਵੈਲਪਮੈਂਟ ਵਿਚ ਸਭ ਤੋਂ ਜ਼ਿਆਦਾ ਰੁਕਾਵਟ ਵਿੱਤ ਵਿਭਾਗ ਦੀ ਹੈ। ਉਧਰ ਵਿਭਾਗ ਖਾਲੀ ਖਜ਼ਾਨੇ ਨੂੰ ਲੈ ਕੇ ਤਾਂ ਪ੍ਰੇਸ਼ਾਨ ਹੈ ਹੀ, ਪਰ ਸਿੱਧੂ ਤੋਂ ਵੀ ਖਫਾ ਹੈ। ਵਿਭਾਗ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਸਿੱਧੂ ਕੇਬਲ ‘ਤੇ 60 ਰੁਪਏ ਟੈਕਸ ਲਗਾ ਕੇ 362 ਕਰੋੜ ਇਕੱਠੇ ਕਰਨ ਦਾ ਦਾਅਵਾ ਕਰਦੇ ਸਨ, ਹੁਣ ਉਸ ਨੂੰ ਸਿਰਫ 5 ਰੁਪਏ ਕਰ ਦਿੱਤਾ ਹੈ। ਹੁਣ ਸਾਡੇ ਕੋਲੋਂ ਪੈਸਾ ਮੰਗ ਰਹੇ ਹਨ।
Check Also
ਜਥੇਦਾਰ ਦੀ ਸੇਵਾ ਸੰਭਾਲ ਮੌਕੇ ਹੋਇਆ ਮਰਿਆਦਾ ਦਾ ਵੱਡਾ ਘਾਣ
ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਗਿਆਨੀ ਰਘਬੀਰ ਸਿੰਘ ਕੋਲ ਉਠਾਇਆ ਗਿਆ ਇਤਰਾਜ਼ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ …