5.2 C
Toronto
Sunday, April 19, 2026
spot_img
HomeਕੈਨੇਡਾFrontਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ, ਮੁਹੱਲਾ ਕਲੀਨਿਕ 'ਚ ਫਰਜ਼ੀ ਟੈਸਟ ਮਾਮਲੇ 'ਚ...

ਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ, ਮੁਹੱਲਾ ਕਲੀਨਿਕ ‘ਚ ਫਰਜ਼ੀ ਟੈਸਟ ਮਾਮਲੇ ‘ਚ ਹੋਵੇਗੀ CBI ਜਾਂਚ, LG ਨੇ ਦਿੱਤੇ ਹੁਕਮ

ਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ, ਮੁਹੱਲਾ ਕਲੀਨਿਕ ‘ਚ ਫਰਜ਼ੀ ਟੈਸਟ ਮਾਮਲੇ ‘ਚ ਹੋਵੇਗੀ CBI ਜਾਂਚ, LG ਨੇ ਦਿੱਤੇ ਹੁਕਮ

ਚੰਡੀਗੜ੍ਹ / ਬਿਊਰੋ ਨੀਊਜ਼


ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ‘ਤੇ ਫਰਜ਼ੀ ਟੈਸਟ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ। LG ਦਫਤਰ ਦੇ ਅਨੁਸਾਰ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਫਰਜ਼ੀ ਮਰੀਜ਼ਾਂ ਦੇ ਨਾਮ ‘ਤੇ ਪੈਥੋਲੋਜੀ ਅਤੇ ਰੇਡੀਓਲੋਜੀ ਟੈਸਟ ਕਰਵਾਏ ਗਏ ਹਨ।

ਦਿੱਲੀ ਸਰਕਾਰ ਦੀਆਂ ਮੁਸ਼ਕਲਾਂ ਘਟਣ ਦਾ ਕੋਈ ਨਾਮ ਨਹੀਂ ਲੈ ਰਹੀਆਂ ਹਨ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਇੱਕ ਹੋਰ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ‘ਤੇ ਫਰਜ਼ੀ ਟੈਸਟ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ। LG ਦਫਤਰ ਦੇ ਅਨੁਸਾਰ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਫਰਜ਼ੀ ਮਰੀਜ਼ਾਂ ਦੇ ਨਾਮ ‘ਤੇ ਪੈਥੋਲੋਜੀ ਅਤੇ ਰੇਡੀਓਲੋਜੀ ਟੈਸਟ ਕਰਵਾਏ ਗਏ ਹਨ।

ਇਸ ਤੋਂ ਪਹਿਲਾਂ LG ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਕੁਝ ਜੀਵਨ ਰੱਖਿਅਕ ਦਵਾਈਆਂ ਸਮੇਤ ਗੈਰ-ਮਿਆਰੀ ਦਵਾਈਆਂ ਦੀ ਖਰੀਦ ਅਤੇ ਸਪਲਾਈ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਅਜਿਹੀਆਂ ਨਕਲੀ ਦਵਾਈਆਂ ਦਿੱਲੀ ਦੇ ਸਿਹਤ ਵਿਭਾਗ ਅਧੀਨ ਆਉਂਦੀ ਕੇਂਦਰੀ ਖਰੀਦ ਏਜੰਸੀ ਤੋਂ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ।

ਰਾਜਨਿਵਾਸ ਦੇ ਅਨੁਸਾਰ, ਕਈ ਮਰੀਜ਼ਾਂ ਅਤੇ ਵੱਡੀ ਪੱਧਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਹਬਾਸ, ਲੋਕ ਨਾਇਕ ਅਤੇ ਦੀਨ ਦਿਆਲ ਉਪਾਧਿਆਏ ਹਸਪਤਾਲਾਂ ਤੋਂ ਨਮੂਨੇ ਇਕੱਠੇ ਕੀਤੇ ਗਏ ਸਨ। ਇਨ੍ਹਾਂ ਤਿੰਨਾਂ ਹਸਪਤਾਲਾਂ ਵਿੱਚ ਲੱਖਾਂ ਮਰੀਜ਼ ਇਲਾਜ ਅਧੀਨ ਹਨ।

ਦੂਜੇ ਪਾਸੇ ਦਿੱਲੀ ਸਰਕਾਰ ‘ਤੇ ਸ਼ਰਾਬ ਘੁਟਾਲੇ ਦੇ ਕਥਿਤ ਦੋਸ਼ ਸੀ. ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਦਿੱਲੀ ਸਰਕਾਰ ‘ਤੇ ਜਲ ਬੋਰਡ ‘ਚ ਘਪਲੇ ਦਾ ਦੋਸ਼ ਵੀ ਲਗਾਇਆ ਸੀ।

RELATED ARTICLES
POPULAR POSTS