ਚੰਡੀਗੜ੍ਹ: ਪੰਜਾਬੀ ਫਿਲਮ ‘ਚੌਥੀ ਕੂਟ’ ਨੂੰ ਨੈਸ਼ਨਲ ਫਿਲਮ ਐਵਾਰਡ ਮਿਲਿਆ ਹੈ। 63ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਇਹ ਅਨਾਉਂਸ ਕੀਤਾ ਗਿਆ। ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇਹ ਫਿਲਮ ਪੰਜਾਬ ਵਿੱਚ ਚੁਰਾਸੀ ਦੇ ਦੌਰ ਦੇ ਦਰਦ ਤੇ ਮੁਸ਼ਕਲਾਂ ਨੂੰ ਦਰਸਾਉਂਦੀ ਹੈ। ਨਿਰਦੇਸ਼ਕ ਰਮੇਸ਼ ਸਿੱਪੀ ਨੇ ਇਹ ਐਵਾਰਡ ਦਿੰਦਿਆਂ ਹੋਏ ਕਿਹਾ, ‘ਚੌਥੀ ਕੂਟ’ ਬਿਨਾ ਖੂਨ ਬਹਾਏ ਤੰਗ ਤੇ ਡਿਪਰੈਸਡ ਮਾਹੌਲ ਨੂੰ ਬਾਖੂਬੀ ਦਰਸਾਉਂਦੀ ਹੈ। ਫਿਲਮ ਉਸ ਦੌਰ ਵਿੱਚ ਇੱਕ ਆਦਮੀ ਕਿਵੇਂ ਆਰਮੀ ਅਤੇ ਅੱਤਵਾਦ ਆਪਰੇਸ਼ਨ ਵਿੱਚ ਫੱਸਿਆ ਹੈ, ਇਸ ਦੀ ਕਹਾਣੀ ਹੈ। ‘ਚੌਥੀ ਕੂਟ’ ਨੂੰ ਪਹਿਲਾਂ ਵੀ ਕਾਨਸ ਫਿਲਮ ਫੈਸਟੀਵਲ ਵਿੱਚ ਨੌਮੀਨੇਟ ਕੀਤਾ ਗਿਆ ਸੀ। ਪਿਛਲੇ ਸਾਲ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਐਵਾਰਡ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 1984’ ਨੂੰ ਮਿਲਿਆ ਸੀ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …