Breaking News
Home / ਭਾਰਤ / ਏਕਤਾ ‘ਚ ਅਨੇਕਤਾ ਵਿਸ਼ਵ ਲਈ ਇਕ ਮਿਸਾਲ : ਰਾਮਨਾਥ ਕੋਵਿੰਦ

ਏਕਤਾ ‘ਚ ਅਨੇਕਤਾ ਵਿਸ਼ਵ ਲਈ ਇਕ ਮਿਸਾਲ : ਰਾਮਨਾਥ ਕੋਵਿੰਦ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਪੱਸ਼ਟ ਤੇ ਉੱਚੀ ਸੁਰ ਵਿੱਚ ਸੱਦਾ ਦਿੱਤਾ ਕਿ ਉਹ ਵੋਟਿੰਗ ਦੇ ‘ਪਵਿੱਤਰ ਕਾਰਜ’ ਨੂੰ ਜ਼ਰੂਰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇਸ ਸਾਲ ਦੀਆਂ ਚੋਣਾਂ ‘ਸਦੀ ਵਿੱਚ ਆਉਣ ਵਾਲਾ ਇਕ ਮੌਕਾ’ ਹੈ, ਜੋ ਬਾਕੀ ਰਹਿੰਦੀ 21ਵੀਂ ਸਦੀ ਨੂੰ ਨਵਾਂ ਆਕਾਰ ਦੇਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਮਹਿਜ਼ ਕੋਈ ਸਿਆਸੀ ਮਸ਼ਕ ਨਹੀਂ ਹਨ ਬਲਕਿ ਸਿਆਣਪ ਮੁਤਾਬਕ ਦਿੱਤਾ ਜਾਣ ਵਾਲਾ ਸਾਂਝਾ ਸੱਦਾ ਤੇ ਸਾਂਝੀ ਪੇਸ਼ਕਦਮੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਨਵੇਂ ਵਿਚਾਰਾਂ ਤੇ ਆਦਰਸ਼ਾਂ ਦੇ ਆਧਾਰ ‘ਤੇ 17ਵੀਂ ਲੋਕ ਸਭਾ ਦੀ ਚੋਣ ਹੋਵੇਗੀ।70ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਬਹੁਲਵਾਦ, ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਏਕਤਾ ਵਿੱਚ ਅਨੇਕਤਾ, ਜਮਹੂਰੀਅਤ ਤੇ ਵਿਕਾਸ ਵਿਸ਼ਵ ਲਈ ਇਕ ਮਿਸਾਲ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਅਹਿਮ ਮੁਕਾਮ ‘ਤੇ ਹੈ ਅਤੇ ਸਾਡਾ ਇਹ ਫੈਸਲਾ 21ਵੀਂ ਸਦੀ ਦੇ ਭਾਰਤ ਦਾ ਸਵਰੂਪ ਨਿਰਧਾਰਿਤ ਕਰੇਗਾ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …