0.9 C
Toronto
Thursday, November 27, 2025
spot_img
Homeਭਾਰਤਸੁਖਦੇਵ ਸਿੰਘ ਢੀਂਡਸਾ, ਕੁਲਦੀਪ ਨਈਅਰ ਤੇ ਮਹਾਸ਼ਾ ਸਮੇਤ 14 ਨੂੰ 'ਪਦਮ ਭੂਸ਼ਣ'...

ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਨਈਅਰ ਤੇ ਮਹਾਸ਼ਾ ਸਮੇਤ 14 ਨੂੰ ‘ਪਦਮ ਭੂਸ਼ਣ’ ਪੁਰਸਕਾਰ

ਜਬੂਤੀ ਦੇ ਰਾਸ਼ਟਰਪਤੀ ਸਮੇਤ 4 ਨੂੰ ‘ਪਦਮ ਵਿਭੂਸ਼ਣ’
ਫੂਲਕਾ, ਢਿੱਲੋਂ, ਗੌਤਮ ਗੰਭੀਰ, ਕਾਦਰ ਖਾਨ ਸਮੇਤ 94 ਨੂੰ ‘ਪਦਮਸ੍ਰੀ’
ਨਵੀਂ ਦਿੱਲੀ : ਪੱਤਰਕਾਰ ਕੁਲਦੀਪ ਨਈਅਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਵਕੀਲ ਐਚ.ਐਸ. ਫੂਲਕਾ, ਮਹਾਸ਼ਾ ਧਰਮ ਪਾਲ ਗੁਲਾਟੀ, ਸਵ.ਬਾਲੀਵੁੱਡ ਅਦਾਕਾਰ ਕਾਦਰ ਖਾਨ, ਕ੍ਰਿਕਟਰ ਗੌਤਮ ਗੰਭੀਰ, ਜਬੂਤੀ ਦੇ ਰਾਸ਼ਟਰਪਤੀ ਇਸਮਾਇਲ ਉਮਰ ਗੁਲੇਹ, ਐਲ.ਐਂਡ.ਟੀ. ਦੇ ਚੇਅਰਮੈਨ ਏ.ਐਮ. ਨਾਇਕ ਤੇ ਸਾਬਕਾ ਕੂਟਨੀਤਕ ਐਸ. ਜੈਸ਼ੰਕਰ ਸਮੇਤ 112 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਛੱਤੀਸਗੜ੍ਹ ਦੀ ਲੋਕ ਕਲਾਕਾਰ ਤੀਜਨ ਬਾਈ, ਗੁਲੇਹ, ਨਾਇਕ ਤੇ ਮਹਾਰਾਸ਼ਟਰ ਦੇ ਥਿਏਟਰ ਅਦਾਕਾਰ ਬਲਵੰਤ ਮੋਰੇਸ਼ਵਰ ਪੁਰਾਂਦਰੇ ਨੂੰ ‘ਪਦਮ ਵਿਭੂਸ਼ਣ’, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਪੱਤਰਕਾਰ ਕੁਲਦੀਪ ਨਈਅਰ (ਮਰਨ ਉਪਰੰਤ), ਮਹਾਸ਼ਾ ਧਰਮ ਪਾਲ ਗੁਲਾਟੀ (ਐਮ.ਡੀ.ਐਚ. ਮਸਾਲੇ), ਸਾਬਕਾ ਕੈਗ ਵੀ.ਕੇ. ਸ਼ੁੰਗਲੂ, ਸਾਬਕਾ ਕੇਂਦਰੀ ਮੰਤਰੀ ਕਰੀਆ ਮੁੰਡਾ ਸਮੇਤ 14 ਨੂੰ ‘ਪਦਮ ਭੂਸ਼ਣ’ ਪੁਰਸਕਾਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪਦਮਸ੍ਰੀ ਪੁਰਸਕਾਰਾਂ ਲੈਣ ਵਾਲਿਆਂ ਵਿਚ ਸੀਨੀਅਰ ਵਕੀਲ ਐਚ.ਐਸ. ਫੂਲਕਾ, ਬਲਦੇਵ ਸਿੰਘ ਢਿੱਲੋਂ, ਡਾ: ਜਗਤ ਰਾਮ (ਪੀ. ਜੀ. ਆਈ.), ਬਾਲੀਵੁੱਡ ਅਦਾਕਾਰ ਕਾਦਰ ਖਾਨ (ਮਰਨ ਉਪਰੰਤ), ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ, ਕ੍ਰਿਕਟਰ ਗੌਤਮ ਗੰਭੀਰ, ਫੁੱਟਬਾਲਰ ઠਸੁਨੀਲ ਛੇਤਰੀ, ਕੋਰੀਓਗ੍ਰਾਫਰ ਤੇ ਅਦਾਕਾਰ ਪ੍ਰਭੂ ਦੇਵਾ, ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨਾਰਾਇਣ, ਕੁਸ਼ਤੀ ਖਿਡਾਰੀ ਬਜਰੰਗ ਪੂਨੀਆ, ਸਾਬਕਾ ਕੂਟਨੀਤਕ ਐਸ. ਜੈਸ਼ੰਕਰ ਸਮੇਤ 94 ਸ਼ਖ਼ਸੀਅਤਾਂ ਸ਼ਾਮਿਲ ਹਨ। ਇਹ ਪੁਰਸਕਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਮਾਰਚ-ਅਪ੍ਰੈਲ ਵਿਚ ਦਿੱਤੇ ਜਾਣਗੇ।

RELATED ARTICLES
POPULAR POSTS