ਟੀ.ਵੀ. ਦੀ ਅਵਾਜ਼ ਘੱਟ ਕਰਨ ਨੂੰ ਲੈ ਕੇ ਹੋਇਆ ਸੀ ਝਗੜਾ
ਜੈਪੁਰ/ਬਿਊਰੋ ਨਿਊਜ਼
ਜਾਸੂਸੀ ਦੇ ਮਾਮਲੇ ਵਿਚ ਜੈਪੁਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਪਾਕਿਸਤਾਨੀ ਨਾਗਰਿਕ ਸ਼ਾਕਿਰ ਉਲ ਉਰਫ ਮੁਹੰਮਦ ਹਨੀਫ ਦੀ ਅੱਜ ਹੱਤਿਆ ਕਰ ਦਿੱਤੀ ਗਈ। ਐਡੀਸ਼ਨਲ ਪੁਲਿਸ ਕਮਿਸ਼ਨਰ ਲਛਮਣ ਗੌੜ ਨੇ ਦੱਸਿਆ ਕਿ ਪਾਕਿਸਤਾਨੀ ਕੈਦੀ ਦੀ ਹੱਤਿਆ ਪੱਥਰ ਮਾਰ ਕੇ ਕੀਤੀ ਗਈ ਹੈ ਅਤੇ ਵਾਰਦਾਤ ਨੂੰ ਚਾਰ ਕੈਦੀਆਂ ਨੇ ਅੰਜਾਮ ਦਿੱਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਟੀ.ਵੀ. ਦੀ ਆਵਾਜ਼ ਘੱਟ ਕਰਨ ਨੂੰ ਲੈ ਕੇ ਇਨ੍ਹਾਂ ਵਿਚ ਝਗੜਾ ਹੋ ਗਿਆ ਸੀ। ਇਸ ਵਾਰਦਾਤ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧੇ ਤਣਾਅ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਇਸ ਵੇਲੇ 35 ਪਾਕਿ ਕੈਦੀ ਸਜ਼ਾ ਕੱਟ ਰਹੇ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …