Breaking News
Home / ਭਾਰਤ / ਆਜ਼ਾਦ ਹਿੰਦ ਫ਼ੌਜ ਦੀ ਆਖਰੀ ਤੰਦ ਨਿਜ਼ਾਮੂਦੀਨ ਦਾ ਦੇਹਾਂਤ

ਆਜ਼ਾਦ ਹਿੰਦ ਫ਼ੌਜ ਦੀ ਆਖਰੀ ਤੰਦ ਨਿਜ਼ਾਮੂਦੀਨ ਦਾ ਦੇਹਾਂਤ

logo-2-1-300x105-3-300x105ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ ਸਨ 117 ਸਾਲਾ ਨਿਜ਼ਾਮੂਦੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ 1947 ਨੂੰ ਨੇਤਾ ਜੀ ਨੂੰ ਉਹ ਆਖਰੀ ਵਾਰ ਬਰਮਾ ਦੇ ਛੇਤਾਂਗ ਨਦੀ ‘ਚ  ਇੱਕ ਕਿਸ਼ਤੀ ਵਿੱਚ ਮਿਲੇ ਸੀ। ਇਸ ਤੋਂ ਬਾਅਦ ਉਹਨਾਂ ਦੀ ਨੇਤਾ ਜੀ ਨਾਲ ਮੁਲਾਕਾਤ ਨਹੀਂ ਹੋਈ। ਨਿਜ਼ਾਮੂਦੀਨ ਨੇਤਾ ਜੀ ਦੇ ਨਾਲ ਬਰਮਾ ਵਿੱਚ 1943 ਤੋਂ 1945 ਤੱਕ ਰਹੇ ਹਨ। ਨਿਜ਼ਾਮੂਦੀਨ ਦੇ ਵੋਟਰ ਕਾਰਡ ਅਨੁਸਾਰ ਉਹਨਾਂ ਦਾ ਜਨਮ 1900 ਵਿੱਚ ਹੋਇਆ ਸੀ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ ਕਿਹਾ : …