Breaking News
Home / ਭਾਰਤ / ਸੀ.ਬੀ.ਆਈ ਮੁਖੀ ਦੇ ਅਹੁਦੇ ਤੋਂ ਹਟਾਏ ਆਲੋਕ ਵਰਮਾ ਬੋਲੇ

ਸੀ.ਬੀ.ਆਈ ਮੁਖੀ ਦੇ ਅਹੁਦੇ ਤੋਂ ਹਟਾਏ ਆਲੋਕ ਵਰਮਾ ਬੋਲੇ

ਝੂਠੇ ਇਲਜ਼ਾਮ ਲਗਾ ਕੇ ਮੇਰਾ ਵਿਭਾਗ ਬਦਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ.ਆਈ. ਦੇ ਸਾਬਕਾ ਮੁਖੀ ਆਲੋਕ ਵਰਮਾ ਨੇ ਅਹੁਦੇ ਤੋਂ ਹਟਾਏ ਜਾਣ ਤੋਂ ਇਕ ਦਿਨ ਬਾਅਦ ਆਪਣੀ ਚੁੱਪੀ ਤੋੜੀ ਹੈ। ਵਰਮਾ ਨੇ ਕਿਹਾ ਕਿ ਝੂਠੇ ਅਤੇ ਬੇਹੱਦ ਕਮਜ਼ੋਰ ਇਲਜ਼ਾਮਾਂ ਨੂੰ ਅਧਾਰ ਬਣਾ ਕੇ ਮੇਰਾ ਵਿਭਾਗ ਬਦਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਰਮਾ ਨੂੰ ਫਾਇਰ ਸਰਵਿਸਿਜ਼ ਐਂਡ ਹੋਮਗਾਰਡ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਲੰਘੀ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉਚ ਤਾਕਤੀ ਚੋਣ ਕਮੇਟੀ ਨੇ ਆਲੋਕ ਵਰਮਾ ਨੂੰ ਸੀ.ਬੀ.ਆਈ. ਮੁਖੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ। ਸਰਕਾਰ ਵਲੋਂ ਅਗਲੇ ਹੁਕਮ ਜਾਰੀ ਕੀਤੇ ਜਾਣ ਤੱਕ ਵਧੀਕ ਡਾਇਰੈਕਟਰ ਐਮ. ਨਾਗੇਸ਼ਵਰ ਰਾਓ ਨੂੰ ਸੀ.ਬੀ.ਆਈ. ਦਾ ਚਾਰਜ ਸੌਂਪਿਆ ਗਿਆ ਹੈ। ਵਰਮਾ ਅਤੇ ਰਾਕੇਸ਼ ਅਸਥਾਨਾ ਵਿਚਕਾਰ ਚੱਲ ਰਹੇ ਵਿਵਾਦ ਕਰਕੇ ਕੇਂਦਰ ਵਲੋਂ ਇਨ੍ਹਾਂ ਦੋਵਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ। ਵਰਮਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਕਾਂਗਰਸ ਪਾਰਟੀ ਨੇ ਨਿੰਦਾ ਕੀਤੀ ਹੈ।

 

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …