ਇਹ ਸਨਮਾਨ 140 ਕਰੋੜ ਭਾਰਤੀਆਂ ਦਾ ਹੈ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ ਵਜੋਂ ਮਾਨਤਾ ਦੇਣ ਲਈ ਫਿਜੀ ਦੇ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਫਿਜੀ ਦਾ ਸਰਵਉੱਚ ਸਨਮਾਨ ਕੰਪੈਨੀਅਨ ਆਫ ਦਾ ਆਰਡਰ ਆਫ ਫਿਜੀ ਦਿੱਤਾ ਗਿਆ ਹੈ। ਧਿਆਨ ਰਹੇ ਕਿ ਇਹ ਸਨਮਾਨ ਅੱਜ ਤੱਕ ਸਿਰਫ ਕੁੱਝ ਇਕ ਗੈਰ-ਫਿਜੀਆਂ ਨੂੰ ਹੀ ਮਿਲਿਆ ਹੈ। ਪੀਐਮ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ 21 ਮਈ ਨੂੰ ਪਾਪੁਆ ਨਿਊ ਗਿਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਹੈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨੇ ਹਵਾਈ ਅੱਡੇ ’ਤੇ ਪੀਐਮ ਮੋਦੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਫਿਜੀ ਦੇ ਪ੍ਰਧਾਨ ਮੰਤਰੀ ਦੁਆਰਾ ਫਿਜੀ ਦੇ ਸਰਵਉੱਚ ਸਨਮਾਨ, ‘ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ’ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ, ਪੀਐਮ ਮੋਦੀ ਨੇ ਕਿਹਾ, ‘ਇਹ ਸਨਮਾਨ ਸਿਰਫ ਮੇਰਾ ਨਹੀਂ ਬਲਕਿ 140 ਕਰੋੜ ਭਾਰਤੀਆਂ ਦਾ ਹੈ, ਭਾਰਤ ਅਤੇ ਫਿਜੀ ਦੇ ਸਦੀਆਂ ਪੁਰਾਣੇ ਰਿਸ਼ਤੇ ਹਨ। ਇਸਦੇ ਲਈ ਮੈਂ ਤੁਹਾਡਾ ਅਤੇ ਰਾਸ਼ਟਰਪਤੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …