Breaking News
Home / ਭਾਰਤ / ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦੇ ਪਤੀ ਜੇਲ੍ਹ ਤੋਂ ਰਿਹਾਅ

ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦੇ ਪਤੀ ਜੇਲ੍ਹ ਤੋਂ ਰਿਹਾਅ

ਲੋਨ ਫਰਾਡ ਮਾਮਲੇ ’ਚ ਲੰਘੀ 23 ਦਸੰਬਰ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਛੜ ਨੂੰ ਅੱਜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਗਲੇ ਲਗਾਇਆ। ਚੰਦਾ ਕੋਛੜ ਅਤੇ ਦੀਪਕ ਕੋਛੜ ਨੂੰ ਲੰਘੇ ਕੱਲ੍ਹ ਬੰਬੇ ਹਾਈ ਕੋਰਟ ਨੇ ਲੋਨ ਫਰਾਡ ਮਾਮਲੇ ’ਚ ਜ਼ਮਾਨਤ ਦੇ ਦਿੱਤੀ ਸੀ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਦੋਵਾਂ ਦੀ ਗਿ੍ਰਫ਼ਤਾਰੀ ਕਾਨੂੰਨ ਅਨੁਸਾਰ ਨਹੀਂ ਕੀਤੀ ਗਈ ਸੀ ਅਤੇ ਗਿ੍ਰਫ਼ਤਾਰੀ ਸਮੇਂ ਧਾਰਾ 41 ਏ ਦੀ ਪਾਲਣਾ ਵੀ ਨਹੀਂ ਕੀਤੀ ਗਈ, ਇਸ ਲਈ ਇਹ ਦੋਵੇਂ ਰਿਹਾਅ ਹੋਣ ਦੇ ਹੱਕਦਾਰ ਹਨ। ਬੈਂਚ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਪਟੀਸ਼ਨਰਾਂ ਨੂੰ ਪਟੀਸ਼ਨਾਂ ਦੀ ਸੁਣਵਾਈ ਅਤੇ ਅੰਤਿਮ ਨਿਪਟਾਰੇ ਤੱਕ ਜ਼ਮਾਨਤ ’ਤੇ ਰਹਿਣ ਦਾ ਅਧਿਕਾਰ ਹੈ। ਬੰਬੇ ਹਾਈ ਕੋਰਟ ਵੱਲੋਂ ਅਗਲੀ ਸੁਣਵਾਈ ਲਈ 6 ਫਰਵਰੀ ਤਹਿਤ ਕੀਤੀ ਗਈ। ਇਸ ਤੋਂ ਪਹਿਲਾਂ ਕੋਛੜ ਜੋੜੇ ਨੇ ਆਪਣੀ ਗਿ੍ਰਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਬੰਬੇ ਹਾਈ ਕੋਰਟ ਦਾ ਦਰਵਜ਼ਾ ਖੜਕਾਇਆ ਸੀ। ਧਿਆਨ ਰਹੇ ਕਿ ਲੰਘੀ 23 ਦਸੰਬਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦ ਕੋਛੜ ਅਤੇ ਉਨ੍ਹਾਂ ਪਤੀ ਦੀਪਕ ਕੋਛੜ ਨੂੰ ਵੀਡੀਓਕੋਨ ਕੰਪਨੀ ਨੂੰ ਦਿੱਤੇ ਗਏ ਲੋਨ ਵਿਚ ਕੀਤੇ ਗਏ ਫਰਾਡ ਦੇ ਚਲਦਿਆਂ ਗਿ੍ਰਫ਼ਤਾਰ ਕੀਤਾ ਗਿਆ ਸੀ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …