Breaking News
Home / ਭਾਰਤ / ਰਾਮ ਰਹੀਮ ਮੁੜ ਪਹੁੰਚਿਆ ਜੇਲ੍ਹ

ਰਾਮ ਰਹੀਮ ਮੁੜ ਪਹੁੰਚਿਆ ਜੇਲ੍ਹ

ਡੇਰਾ ਸਿਰਸਾ ਮੁਖੀ ਦੀ 21 ਦਿਨ ਦੀ ਪੈਰੋਲ ਹੋਈ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਮੁੜ ਹਰਿਆਣਾ ’ਚ ਪੈਂਦੇ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਪਹੁੰਚ ਗਿਆ ਹੈ। ਧਿਆਨ ਰਹੇ ਕਿ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ ਅੱਜ ਹੋ ਗਈ। ਡੇਰਾ ਮੁਖੀ ਦੇ ਮੁੜ ਜੇਲ੍ਹ ਵਿਚ ਪਹੁੰਚਣ ਕਰਕੇ ਜੇਲ੍ਹ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਅਤੇ ਨੇੜਲੇ ਖੇਤਰ ਵਿਚ ਘੇਰਾਬੰਦੀ ਕੀਤੀ ਗਈ ਹੈ। ਫਰਲੋ ਖਤਮ ਹੋਣ ਤੇ ਬਾਅਦ ਰਾਮ ਰਹੀਮ 11 ਵਜੇ ਕਰੀਬ ਗੁਰੂਗਰਾਮ ਸਥਿਤ ਡੇਰੇ ਦੇ ਨਾਮ ਚਰਚਾ ਘਰ ਵਿਚੋਂ ਨਿਕਲਿਆ ਸੀ ਅਤੇ ਕਰੀਬ 50 ਮਿੰਟਾਂ ਬਾਅਦ ਹੀ ਰਾਮ ਰਹੀਮ ਜੇਲ੍ਹ ਵਿਚ ਪਹੁੰਚ ਗਿਆ। ਧਿਆਨ ਰਹੇ ਕਿ ਹੱਤਿਆ ਅਤੇ ਜਬਰ ਜਨਾਹ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੰਘੀ 7 ਫਰਵਰੀ ਨੂੰ ਫਰਲੋ ਦਿੱਤੀ ਗਈ ਸੀ। ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ 2017 ਵਿਚ ਸਜ਼ਾ ਸੁਣਾਈ ਗਈ ਸੀ ਅਤੇ ਉਹ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹੈ। ਇਸ ਤੋਂ ਬਾਅਦ ਡੇਰਾ ਮੁਖੀ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਵੀ ਸਜ਼ਾ ਸੁਣਾਈ ਗਈ ਸੀ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …