ਗੁਰੂ ਨਾਨਕ ਪਵਿੱਤਰ ਜੰਗਲ ਮੁਹਿੰਮ : ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪੰਛੀਆਂ ਨੂੰ ਬਚਾਉਣ ਦੇ ਲਈ ਸੂਬੇ ‘ਚ 18 ਥਾਵਾਂ ‘ਤੇ ਬਣਾਏ ਮਾਈਕਰੋ ਫਾਰੈਸਟ
ਲੁਧਿਆਣਾ : ਵਾਤਾਵਰਣ ਸੰਭਾਲ ਦੇ ਲਈ ਐਨਜੀਓ ਈਕੋ ਸਿੱਖ ਨੇ ਗੁਰੂ ਨਾਨਕ ਪਵਿੱਤਰ ਜੰਗਲ ਸਥਾਪਿਤ ਕਰਨ ਦੀ ਮੁਹਿੰਮ ਚਲਾਈ ਹੈ। ਛੋਟੇ ਖੇਤਰ ‘ਚ ਲੱਗਣ ਵਾਲੇ ਮਾਈਕਰੋ ਫਾਰੇਸਟ ‘ਚ ਦੇਸੀ ਦਰਖਤ-ਪੌਦਿਆਂ ਨੂੰ ਲਗਾਇਆ ਜਾ ਰਿਹਾ ਹੈ।
ਐਨਜੀਓ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ‘ਚ ਹੁਣ ਤੱਕ ਅਜਿਹੇ 22 ਜੰਗਲ ਲਗਾਏ ਜਾ ਚੁੱਕੇ ਹਨ। ਇਨ੍ਹਾਂ ‘ਚ 18 ਜੰਗਲ ਤਾਂ ਬਠਿੰਡਾ, ਜੰਗਲ, ਮੋਹਾਲੀ, ਮਾਨਸਾ, ਗੁਰਦਾਸਪੁਰ, ਜਲੰਧਰ, ਸੁਲਤਾਨਪੁਰ ਲੋਧੀ, ਸੰਗਰੂਰ, ਫਤਿਹਗੜ੍ਹ ਸਾਿਹਬ ਅਤੇ ਲੁਧਿਆਣਾ ਜ਼ਿਲ੍ਹੇ ‘ਚ ਲਗਾਏ ਗਏ ਹਨ। ਇਹ ਜੰਗਲ ਆਉਣ ਵਾਲੇ ਦੋ ਸਾਲਾਂ ‘ਚ ਇਨ੍ਹਾਂ ਖੇਤਰਾਂ ਦੀ ਸੂਰਤ ਹੀ ਬਦਲ ਦੇਣਗੇ। ਇਹ ਪੌਦੇ ਮਿੱਟੀ, ਆਬੋ-ਹਵਾ ਅਤੇ ਜੀਵ ਜੰਤੂਆਂ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹਨ। ਇਹੀ ਨਹੀਂ ਲੁਪਤ ਹੋ ਰਹੀਆਂ ਚਿੜੀਆਂ, ਸ਼ਹਿਦ ਦੀਆਂ ਮੱਖੀਆਂ, ਪਸ਼ੂਆਂ ਨੂੰ ਵੀ ਰਹਿਣ ਦੇ ਲਈ ਥਾਂ ਦੇਣਗੇ। ਜ਼ਿਕਰਯੋਗ ਹੈ ਕਿ ਵਾਤਾਵਰਣ ਨਾਲ ਖਿਲਵਾੜ ਦੇ ਚਲਦੇ ਵਰਤਮਾਨ ‘ਚ ਪੰਜਾਬ ‘ਚ ਮਹਿਜ 3.80 ਫੀਸਦੀ ਹੀ ਜੰਗਲ ਰਹਿ ਗਏ ਹਨ। ਈਕੋ ਸਿੱਖ ਦੇ ਪ੍ਰੋਜੈਕਟਰ ਡਾਇਰੈਕਟਰ ਰਵਨੀਤ ਸਿੰਘ ਨੇ ਦੱਸਿਆ ਕਿ ਏ ਫਾਰੈਸਟ ਸੰਸਥਾ ਦੇ ਸ਼ੁਭੇਂਦਰ ਸ਼ਰਮਾ ਦੇ ਨਾਲ ਮਿਲ ਕੇ ਜਾਪਾਨੀ ਮਿਯਾਵਾਕੀ ਤਕਨੀਕ ਨਾਲ ਅਜਿਹੇ ਜੰਗਲ ਸਥਾਪਿਤ ਕੀਤੇ ਜਾ ਰਹੇ ਹਨ। ਲਗਭਗ 160 ਵਰਗ ਫੁੱਟ ਦੇ ਖੇਤਰ ‘ਚ 550 ਪੇੜ-ਪੌਦੇ ਲਗਾਏ ਜਾ ਰਹੇ ਹਨ। ਇਕ ਵਰਗ ਮੀਟਰ ‘ਚ 4-5 ਪੌਦੇ ਅਸਾਨੀ ਨਾਲ ਲਗਾਏ ਜਾਂਦੇ ਹਨ।
ਸਰਕਾਰ ਅਤੇ ਇੰਡਸਟਰੀ ਕੋਲੋਂ ਜੰਗਲ ਲਗਾਉਣ ਲਈ ਥਾਂ ਮੰਗੀ
ਰਵਨੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ‘ਚ ਅਜੇ ਤੱਕ 22 ਮਾਈਕਰੋ ਜੰਗਲ ਲਗਾਏ ਜਾ ਚੁੱਕੇ ਹਨ। ਫਿਲਹਾਲ ਅਜੇ ਤੱਕ ਇਕ ਹੀ ਸਮੱਸਿਆ ਆਈ ਹੈ ਕਿ ਦੇਸੀ ਦਰਖਤ ਨਹੀਂ ਮਿਲ ਰਹੇ। ਸਾਡੇ ਕੋਲ ਪੌਦੇ ਨਹੀਂ ਹੋਣਗੇ ਤਾਂ ਅਸੀਂ ਜੰਗਲ ਕਿਸ ਤਰ੍ਹਾਂ ਤਿਆਰ ਕਰ ਸਕਾਂਗੇ। ਦੇਸੀ ਪੌਦਿਆਂ ਦੀ ਨਰਸਰੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਨੇ ਇੰਡਸਟਰੀ ਅਤੇ ਕਾਰਪੋਰੇਟ ਹਾਊਸ ਨੂੰ ਵੀ ਵਾਤਾਵਰਣ ਸੰਭਾਲ ਲਈ ਅੱਗੇ ਆਉਣ ਲਈ ਅਤੇ ਥਾਂ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਤੇਜੀ ਨਾ ਜੰਗਲ ਲਗਾਉਣ ‘ਚ ਮਦਦ ਮਿਲ ਸਕੇ, ਉਥੇ ਹੀ ਲੋਕਾਂ ਅਤੇ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ।
ਮੈਂਟੀਨੈਂਸ ‘ਚ ਵੀ ਆਸਾਨੀ: ਪੰਜਾਬ ‘ਚ ਲਗਾਤਾਰ ਸੰਭਾਲੂ, ਕਰੀਰ, ਫਾਲਸਾ, ਲਸੂੜੇ, ਕਰੋਂਦਾ, ਡੇਲਾ ਜਿਹੇ ਦਰਖਤ ਖਤਮ ਹੁੰਦੇ ਜਾ ਰਹ ਹਨ। ਦੇਸੀ ਦੀ ਬਜਾਏ ਲੋਕ ਵਿਦੇਸ਼ੀ ਫਲਾਂ ਦੇ ਦਰਖਤ ਲਗਾਉਣ ‘ਚ ਦਿਲਚਸਪੀ ਦਿਖਾਉਣ ਲੱਗੇ ਹਨ। ਇਸ ਦੇ ਚਲਦਿਆਂ ਪੰਛੀ, ਪਸ਼ੂ ਇਥੋਂ ਦੂਰ ਹੁੰਦੇ ਜਾ ਰਹੇ ਹਨ। ਇਹ ਪੌਦੇ ਬਿਨਾ ਖਾਦ ਦੇ ਜਲਦੀ ਵਧਦੇ ਹਨ। ਇਨ੍ਹਾਂ ‘ਚ ਪਾਣੀ ਖਪਤ ਵੀ ਘੱਟ ਹੁੰਦੀ ਹੈ।
4 ਲੇਅਰ ‘ਚ ਤਿਆਰ ਹੋ ਜਾਂਦਾ ਹੈ ਜੰਗਲ : 4 ਲੇਅਰ ‘ਚ ਬਣਾਏ ਜਾਣ ਵਾਲੇ ਜੰਗਲ ‘ਚ ਝਾੜੀਆਂ, ਪੌਦੇ, ਪੇੜ ਅਤੇ ਸਭ ਤੋਂ ਵੱਡੇ ਪੇੜ ਸ਼ਾਮਿਲ ਰਹਿੰਦੇ ਹਨ। ਇਸ ਨਾਲ 30 ਫੀਸਦੀ ਆਕਸੀਜਨ ਮਿਲਦੀ ਹੈ। ਹਰ ਪੌਦਾ ਸਿਰਫ਼ ਅੱਧਾ ਲੀਟਰ ਪਾਣੀ ਲੈਂਦਾ ਹੈ। 10 ਫੀਸਦੀ ਗ੍ਰੋਥ ਨਾਲ ਵਧਦਾ ਹੈ। ਜੰਗਲ ਨੂੰ ਮੈਨਟੇਨ ਕਰਨ ‘ਚ ਦੋ ਘੰਟੇ ਦਾ ਸਮਾਂ ਲਗਦਾ ਹੈ। ਇਕ ਜੰਗਲ ਨੂੰ ਸਥਾਪਿਤ ਕਰਨ ‘ਚ 90 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ।
Check Also
ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ
ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …