‘ਆਪ’ ਨੇ ਅੰਮ੍ਰਿਤਸਰ ਕੇਂਦਰੀ ਤੋਂ ਮੁੜ ਉਮੀਦਵਾਰ ਬਦਲਿਆ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਵਾਸਤੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਦੀ ਚੋਣ ਸਿਰਦਰਦੀ ਬਣ ਗਈ ਹੈ, ਜਿਸ ਤਹਿਤ ਤੀਜੀ ਵਾਰ ਉਮੀਦਵਾਰ ਦੀ ਚੋਣ ਕੀਤੀ ਗਈ ਹੈ। ਪਾਰਟੀ ਨੇ ਪਹਿਲਾਂ ਚੁਣੇ ਉਮੀਦਵਾਰ ਪ੍ਰੋ. ਦਰਬਾਰੀ ਲਾਲ ਨੂੰ ਰੱਦ ਕਰਦਿਆਂ ਹੁਣ ਡਾ. ਅਜੈ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਧਰ ਪ੍ਰੋ. ਦਰਬਾਰੀ ਲਾਲ ਵੀ ‘ਆਪ’ ਦਾ ਝਾੜੂ ਛੱਡ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਵੱਲੋਂ ਇੱਕ ਹਫ਼ਤੇ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਲਈ ਤਿੰਨ ਉਮੀਦਵਾਰ ਬਣਾਏ ਗਏ ਹਨ। ਸਭ ਤੋਂ ਪਹਿਲਾਂ ਕੈਪਟਨ ਰਜਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਜਿਸ ਦਾ ਪਾਰਟੀ ਵਲੰਟੀਅਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਅਤੇ ਉਮੀਦਵਾਰ ਨੂੰ ਕੇਂਦਰੀ ਹਲਕੇ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰ ਦਾ ਨੇੜਲਾ ਦੱਸਿਆ ਗਿਆ। ਇਸ ਵਿਰੋਧ ਤੋਂ ਬਾਅਦ 24 ਘੰਟਿਆਂ ਵਿੱਚ ਹੀ ਪਾਰਟੀ ਨੇ ਇਸ ਉਮੀਦਵਾਰ ਨੂੰ ਰੱਦ ਕਰਕੇ ਪ੍ਰੋ. ਦਰਬਾਰੀ ਲਾਲ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ, ਪਰ ਪਾਰਟੀ ਵਲੰਟੀਅਰਾਂ ਨੇ ਇਸ ਉਮੀਦਵਾਰ ਦਾ ਵੀ ਵਿਰੋਧ ਕੀਤਾ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …