ਪਟਿਆਲਾ/ਬਿਊਰੋ ਨਿਊਜ਼ : 8ਵੀਂ ਪਾਸ ਪਟਿਆਲਾ ਦੇ ਗੁਰੂਦੱਤ (60) ਦੀ ਬਣਾਈ 2 ਐਮ ਐਮ ਦੀ ਪਟਿਆਲਵੀ ਜੁੱਤੀ ਦੀ ਧੂਮ ਲੰਦਨ ਤੱਕ ਪੈ ਰਹੀ ਹੈ। ਉਥੋਂ ਦੇ ਅਖਬਾਰ ‘ਚ ਖਬਰ ਛਪੀ ਤਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ ਪਟਿਆਲਾ ਪਹੁੰਚੀ। ਇਥੇ ਇੰਨੀ ਛੋਟੀ ਜੁੱਤੀ ਦੇਖੀ ਤਾਂ ਟੀਮ ਨੇ ਦੱਸਿਆ ਕਿ ਇਸ ਤੋਂ ਛੋਟੀ ਪਟਿਆਲਵੀ ਜੁੱਤੀ ਕੋਈ ਨਹੀਂ ਬਣੀ, ਇਹ ਆਪਣੇ ਆਪ ‘ਚ ਇਕ ਰਿਕਾਰਡ ਹੈ। ਟੀਮ ਨੇ ਗੁਰੂਦੱਤ ਨੂੂੰ ਕਿਹਾ ਕਿ ਜੇਕਰ ਤੁਸੀਂ 20 ਫੁੱਟ ਦੀ ਜੁੱਤੀ ਵੀ ਬਣਾ ਲਓ ਤਾਂ ਇਕੱਠੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਸਭ ਤੋਂ ਵੱਡੀ ਅਤੇ ਸਭ ਛੋਟੀ ਪਟਿਆਲਵੀ ਜੁੱਤੀ ਬਣਾਉਣ ਦਾ ਰਿਕਾਰਡ ਤੁਹਾਡੇ ਨਾਂ ਹੋ ਜਾਵੇਗਾ।
ਉਦੋਂ ਹੀ ਗੁਰੂਦੱਤ ਲਗਨ ਦੇ ਨਾਲ 20 ਫੁੱਟ ਦੀ ਜੁੱਤੀ ਬਣਾਉਣ ਲਈ ਜੁਟ ਗਏ। ਜ਼ਿਕਰਯੋਗ ਹੈ ਕਿ ਤਵੱਕਲੀ ਮੋੜ ਦੇ ਰਹਿਣ ਵਾਲੇ ਗੁਰੂਦੱਤ ਲਗਭਗ 15 ਸਾਲ ਦੀ ਉਮਰ ਤੋਂ ਜੁੱਤੀਆਂ ਬਣਾ ਰਹੇ ਹਨ। 2014 ‘ਚ ਲੰਦਨ ਤੋਂ ਸੈਲਾਨੀ ਪਟਿਆਲਾ ਆਏ ਅਤੇ ਉਹ 2 ਐਮ ਐਮ ਦੀ ਜੁੱਤੀ ਦੇਖ ਕੇ ਬਹੁਤ ਹੈਰਾਨ ਹੋਏ। ਉਹ ਫੋਟੋ ਖਿੱਚ ਕੇ ਲੰਦਨ ਲੈ ਗਏ ਅਤੇ ਉਥੋਂ ਦੇ ਅਖ਼ਬਾਰਾਂ ਨੂੰ ਉਹ ਫੋਟੋ ਦੇ ਦਿੱਤੀ। ਉਥੋਂ ਦੇ ਅਖਬਾਰਾਂ ਵਿਚ ਖਬਰ ਛਪੀ ਤਾਂ ਕੁਝ ਮਹੀਨੇ ਪਹਿਲੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਪਟਿਆਲਾ ਪਹੁੰਚ ਗਈ।
ਇਸ ਤਰ੍ਹਾਂ ਆਇਆ ਸਭ ਤੋਂ ਛੋਟੀ ਜੁੱਤੀ ਬਣਾਉਣ ਦਾ ਖਿਆਲ
ਗੁਰੂਦੱਤ ਨੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ ‘ਚ ਸਭ ਤੋਂ ਛੋਟੀ ਜੁੱਤੀ ਬਣਾਉਣ ਦਾ ਖਿਆਲ ਉਦੋਂ ਆਇਆ ਜਦੋਂ ਉਹ ਅਜਮੇਰ ਸ਼ਰੀਫ਼ ਮੱਥਾ ਟੇਕਣ ਗਏ ਸਨ। ਉਨ੍ਹਾਂ ਦਰਗਾਹ ‘ਚ ਮੰਨਤ ਮੰਗੀ ਕਿ ਹੇ ਮੌਲਾ ਅਜਿਹੀ ਕਰਾਮਾਤ ਕਰ ਕਿ ਦੁਨੀਆ ‘ਚ ਨਾਮ ਕਮਾ ਸਕਾਂ। ਉਥੋਂ ਪਟਿਆਲਾ ਪਹੁੰਚਿਆ ਤਾਂ ਕੰਮ ਕਰਦੇ-ਕਰਦੇ ਖਿਆਲ ਆਇਆ ਕਿ ਕਿਉਂ ਨਾ ਦੁਨੀਆ ਦੀ ਸਭ ਤੋਂ ਛੋਟੀ ਜੁੱਤੀ ਬਣਾਈ ਜਾਵੇ।
ਕੋਲਕਾਤਾ, ਮੁੰਬਈ ਅਤੇ ਲੰਦਨ ਤੋਂ ਆਉਂਦੇ ਹਨ ਜੁੱਤੀ ਦੇਖਣ
ਉਨ੍ਹਾਂ ਦੀਆਂ ਬਣਾਈਆਂ ਜੁੱਤੀਆਂ ਦੇਖਣ ਦੇ ਲਈ ਪੰਜਾਬ ਤੋਂ ਇਲਾਵਾ ਕੋਲਕਾਤਾ, ਆਗਰਾ, ਦਿੱਲੀ, ਮੁੰਬਈ ਅਤੇ ਲੰਦਨ ਤੱਕ ਤੋਂ ਵਿਅਕਤੀ ਆਉਂਦੇ ਹਨ। ਗੁਰੂਦੱਤ ਅੰਗੂਠੀਆਂ ਦੇ ਨਗਾਂ ਦੀ ਤਰ੍ਹਾਂ ਡੱਬਿਆਂ ‘ਚ ਸਜਾ ਕੇ ਰੱਖਦੇ ਹਨ ਮਿੰਨੀ ਪੰਜਾਬੀ ਜੁੱਤੀਆਂ ਨੂੰ।
ਵਿਰੋਧੀ ਧਿਰ ਖੁਦ ਹੀ ਘਿਰੀ
20 ਮਾਰਚ ਤੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਕੈਪਟਨ ਸਰਕਾਰ ਨੂੰ ਘੇਰਨ ਤੋਂ ਪਹਿਲਾਂ ਵਿਰੋਧੀ ਧਿਰ ਖੁਦ ਹੀ ਘਿਰ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਮਾਮਲੇ ‘ਚ ਮਾਫ਼ੀ ਮੰਗੇ ਜਾਣ ਨਾਲ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਇਕਾਈ ਪੂਰੀ ਤਰ੍ਹਾਂ ਬਿਖਰ ਗਈ ਹੈ। ਪਾਰਟੀ ਦੇ ਕੁਲ 20 ਵਿਧਾਇਕਾਂ ‘ਚੋਂ 15 ਇਸ ਪੱਖ ‘ਚ ਹਨ ਕਿ ਦਿੱਲੀ ਦੀ ਅਗਵਾਈ ਛੱਡ ਕੇ ਪੰਜਾਬ ‘ਚ ਅਲੱਗ ਫਰੰਟ ਖੜ੍ਹਾ ਕੀਤਾ ਜਾਵੇ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੀ ਇਸ ਗੱਲ ਦੇ ਪੱਖ ‘ਚ ਹਨ ਕਿ ਪਾਰਟੀ ਦੇ ਫੈਸਲੇ ਦਿੱਲੀ ਤੋਂ ਨਹੀਂ ਬਲਕਿ ਸਥਾਨਕ ਆਗੂਆਂ ਦੇ ਹੱਥ ‘ਚ ਹੋਣ। ਇਸ ਘਟਨਾਕ੍ਰਮ ਨਾਲ ਹਾਸੀਏ ‘ਤੇ ਆਈ ਆਮ ਆਦਮੀ ਪਾਰਟੀ ਦੀ ਬਜਾਏ ਹੁਣ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਹੁਣ ਵਿਧਾਨ ਸਭਾ ‘ਚ ਸਰਕਾਰ ਨੂੰ ਘੇਰੇਗੀ।
ਹੁਣ ਸਿੱਧੂ ਦੀ ਸਾਧਨਾ
ਲਗਾਤਾਰ ਕਿਰਕਿਰੀ ਤੋਂ ਸਬਕ ਲੈਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਹੁਣ ਕਾਫ਼ੀ ਹੱਦ ਤੱਕ ਆਪਣੇ ਆਪ ਨੂੰ ਸਾਧ ਲਿਆ ਹੈ। ਡਿਪਲੋਮੈਟਿਕ ਰੁਖ ਅਪਣਾਉਂਦੇ ਹੋਏ ਉਹ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਖੁੱਲ੍ਹ ਨਾਰਾਜ਼ਗੀ ਜਤਾਉਣ ਦੀ ਜਗ੍ਹਾ ਉਨ੍ਹਾਂ ਦੇ ਗੁਣ ਗਾਉਣ ਤੋਂ ਪਿੱਛੇ ਨਹੀਂ ਹਟਦੇ। ਸਰਕਾਰ ਦੇ ਇਕ ਸਾਲ ਨੂੰ ਬੇਮਿਸਾਲ ਦੱਸਣ ਵਾਲੇ ਸਿੱਧੂ ਇਸ ਦਾ ਪੂਰਾ ਸਿਹਰਾ ਕੈਪਟਨ ਨੂੰ ਦਿੰਦੇ ਨਹੀਂ ਥੱਕਦੇ। ਦਰਅਸਲ ਸਿੱਧੂ ਦੀ ਨਜ਼ਰ ਕਾਂਗਰਸ ‘ਚ ਰਹਿੰਦੇ ਹੋਏ ਅਗਲੇ ਕੁਝ ਸਾਲਾਂ ‘ਚ ਪੰਜਾਬ ਦੀ ਸਰਦਾਰੀ ‘ਤੇ ਹੈ। ਇਹੀ ਉਹ ਭਾਜਪਾ ‘ਚ ਚਾਹੁੰਦੇ ਸਨ ਜੋ ਇੰਨਾ ਸੌਖਾ ਨਹੀਂ ਸੀ। ਇਸ ਲਈ ਰਾਜ ਸਭਾ ਠੁਕਰਾ ਕੇ ਰਾਹੁਲ ਗਾਂਧੀ ਦੀ ਸ਼ਰਨ ‘ਚ ਹਾਜ਼ਰ ਹੋਏ। ਫਿਲਹਾਲ ਹਰ ਹਾਲ ‘ਚ ਕੈਪਟਨ ਨਾਲ ਨਾ ਵਿਗਾੜ ਕੇ ਉਹ ਪੰਜਾਬ ਸਰਕਾਰ ‘ਚ ਅਗਵਾਈ ਪਰਿਵਰਤਨ ਦੇ ਇੰਤਜ਼ਾਰ ‘ਚ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਰਾਹੁਲ ਤੱਕ ਸਿੱਧੀ ਪਹੁੰਚ 2022 ‘ਚ ਕੰਮ ਆਵੇਗੀ।
ਸਰਕਾਰ ਦੀ ਕਿਰਕਿਰੀ
ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਕੈਪਟਨ ਸਰਕਾਰ ਨੇ ਚਾਹੇ ਆਪਣੀ ਪਿੱਠ ਪੂਰੀ ਥਾਪੜੀ ਪ੍ਰੰਤੂ ਵਾਲ਼ ਦੀ ਖੱਲ੍ਹ ਉਤਾਰਨ ਵਾਲੇ ਕਿੱਥੇ ਹਟਦੇ ਹਨ। ਸਾਲ ਭਰ ‘ਚ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਬੰਦ ਪਈਆਂ ਕਈ ਕਲਿਆਣਕਾਰੀ ਯੋਜਨਾਵਾਂ ਨੂੰ ਗਤੀ ਦੇਣ ਦੇ ਲਈ ਵਰ੍ਹੇਗੰਢ ਦੇ ਦੋ ਦਿਨ ‘ਚ ਹੀ ਕੈਪਟਨ ਨੂੰ ਖਜ਼ਾਨੇ ਤੋਂ 600 ਕਰੋੜ ਜਾਰੀ ਕਰਨ ਦਾ ਐਲਾਨ ਕਰਨਾ ਪਿਆ। ਹਾਲਾਂਕਿ ਇੰਟਰਵਿਊ ‘ਚ ਉਨ੍ਹਾਂ ਨੇ ਜਨ ਕਲਿਆਣਕਾਰੀ ਸਕੀਮਾਂ ਜਾਰੀ ਰਹਿਣ ਦਾ ਦਾਅਵਾ ਕੀਤਾ ਪਰ ਦਾਅਵਿਆਂ ਦੀ ਦੋ ਦਿਨ ਬਾਅਦ ਹੀ ਪੋਲ ਖੁੱਲ੍ਹ ਗਈ ਕਿ ਫੰਡ ਨਹੀਂ ਫੰਡ ਜਾਰੀ ਕੀਤੇ ਜਾਣ। ਉਥੇ ਨਕੋਦਰ ‘ਚ 14 ਮਾਰਚ ਤੋਂ ਸ਼ੁਰੂ ਹੋਇਆ ਕਿਸਾਨ ਕਰਜ਼ਾ ਮੁਆਫ਼ੀ ਦਾ ਦੂਜਾ ਹਿੱਸਾ ਵੀ ਊਠ ਦੇ ਮੂੰਹ ‘ਚ ਜ਼ੀਰੇ ਦੇ ਸਮਾਨ ਹੈ। ਅਜੇ ਤੱਕ ਕੁਲ 329 ਕਰੋੜ ਦੀ ਕਰਜ਼ਾ ਮੁਆਫ਼ੀ ਸਿਰਫ਼ 76,000 ਕਿਸਾਨਾਂ ਦੀ ਹੋਈ ਹੈ। ਨਵੰਬਰ ਤੱਕ ਸਾਰੇ 10.25 ਲੱਖ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ 9500 ਕਰੋੜ ਰੁਪਏ ਕਿੱਥੋਂ ਆਉਣਗੇ ਇਸ ਦਾ ਕੋਈ ਹਿਸਾਬ ਨਹੀਂ ਹੈ।
Home / ਪੰਜਾਬ / ਗੁਰੂਦੱਤ ਨੇ ਬਣਾਈ 2 ਐਮ ਐਮ ਦੀ ਪਟਿਆਲਵੀ ਜੁੱਤੀ, ਲੰਦਨ ਦੇ ਅਖਬਾਰ ‘ਚ ਛਪੀ ਤਾਂ ਦੇਖਣ ਪਹੁੰਚੀ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …