Breaking News
Home / ਭਾਰਤ / ਦੁਨੀਆਂ ਦੇ ਸਭ ਤੋਂ ਵੱਡੇ ‘ਦਾਨੀਆਂ’ ਵਿੱਚ ਪੰਜ ਭਾਰਤੀ ਸ਼ਾਮਲ

ਦੁਨੀਆਂ ਦੇ ਸਭ ਤੋਂ ਵੱਡੇ ‘ਦਾਨੀਆਂ’ ਵਿੱਚ ਪੰਜ ਭਾਰਤੀ ਸ਼ਾਮਲ

logo-2-1-300x105-3-300x105ਪ੍ਰਤਿਕਾ ਫੋਰਬਸ ਏਸ਼ੀਆ ਨੇ ਜਾਰੀ ਕੀਤੀ 40 ਦਾਨਵੀਰਾਂ ਦੀ ਸਾਲਾਨਾ ਸੂਚੀ
ਨਵੀਂ ਦਿੱਲੀ : ਪਤ੍ਰਿਕਾ ਫੋਰਬਸ ਏਸ਼ੀਆ ਦੀ ‘ਦਾਨਵੀਰਾਂ’ ਦੀ ਸਾਲਾਨਾ ਸੂਚੀ ਵਿੱਚ ਪੰਜ ਭਾਰਤੀਆਂ ਨੂੰ ਵੀ ਜਗ੍ਹਾ ਮਿਲੀ ਹੈ। ਇਸ ਸੂਚੀ ਵਿੱਚ ਲੋਕ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ 13 ਮੁਲਕਾਂ ਦੀਆਂ 40 ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਭਾਰਤ ਦੇ ਸੰਪਰਕ ਫਾਊਂਡੇਸ਼ਨ ਦੇ ਬਾਨੀ ਵਿਨੀਤ ਤੇ ਅਨੂਪਮਾ ਨਾਇਰ, ਸੇਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੂਨਾਵਾਲਾ, ਬੇਨ ਇੰਡੀਆ ਦੇ ਸੀਈਓ ਅਮਿਤ ਚੰਦਰਾ ਤੇ ਉਨ੍ਹਾਂ ਦੀ ਪਤਨੀ ਅਰਚਨਾ ਚੰਦਰਾ ਸ਼ਾਮਲ ਹਨ। ਸੰਪਰਕ ਫਾਊਂਡੇਸ਼ਨ 10 ਕਰੋੜ ਡਾਲਰ ਦੇ ਫੰਡ ‘ਤੇ ਕੰਮ ਕਰ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਇਰ ਪਰਿਵਾਰ ਨੇ ਹੀ ਲਗਾਏ ਹਨ। ਇਹ ਜਥੇਬੰਦੀ ਛੱਤੀਸਗੜ੍ਹ ਤੇ ਉੱਤਰਾਖੰਡ ਵਿੱਚ 50 ਹਜ਼ਾਰ ਸਰਕਾਰੀ ਸਕੂਲਾਂ ਵਿੱਚ 30 ਲੱਖ ਵਿਦਿਆਰਥੀਆਂ ਨੂੰ ਬੱਚਿਆਂ ਸਿੱਖਿਆ ਦੇਣ ਵਾਲੀ ਕਿੱਟ ਪੇਸ਼ ਕਰ ਰਿਹਾ ਹੈ। ਸੇਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੂਨਾਵਾਲਾ ਨੇ ਕੂੜਾ ਢੋਣ ਵਾਲੇ 50 ਟਰੱਕਾਂ ਤੇ 70 ਲੋਕਾਂ ਦੀ ਟੀਮ ਨਾਲ ਪੁਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ 1.5 ਕਰੋੜ ਡਾਲਰ ਲਾਉਣ ਦਾ ਵਾਅਦਾ ਕੀਤਾ ਹੈ। ਇਸ ਸੂਚੀ ਵਿੱਚ ਬੇਨ ਇੰਡੀਆ ਦੇ ਸੀਈਓ ਅਮਿਤ ਚੰਦਰਾ ਅਤੇ ਉਨ੍ਹਾਂ ਦੀ ਪਤਨੀ ਤੇ ਜੈ ਵਕੀਲ ਫਾਊਂਡੇਸ਼ਨ ਦੀ ਸੀਈਓ ਅਰਚਨਾ ਚੰਦਰਾ ਵੀ ਸ਼ਾਮਲ ਹੈ। ਇਹ ਜੋੜਾ ਹਰ ਸਾਲ ਆਪਣੀ ਆਮਦਨ ਦਾ 75 ਫੀਸਦੀ ਹਿੱਸਾ ਸਿਹਤ ਅਤੇ ਸਿੱਖਿਆ ਨਾਲ ਜੁੜੇ ਮੁੱਦਿਆਂ ‘ਤੇ ਦਾਨ ਦਿੰਦਾ ਹੈ। ਫੋਰਬਸ ਏਸ਼ੀਆ ਨੇ ਦੱਸਿਆ ਕਿ ਇਸ ਸੂਚੀ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਦੇ ਲੋਕ ਭਲਾਈ ਦੇ ਕੰਮਾਂ ਬਾਰੇ ਪਿਛਲੇ ਸਾਲ ਖ਼ਬਰਾਂ ਆਉਂਦੀਆਂ ਰਹੀਆਂ ਬਲਕਿ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ।
ਸਭ ਤੋਂ?ਵੱਧ?ਕਮਾਊ ਵਿਅਕਤੀਆਂ ‘ਚ ਸ਼ਾਹਰੁਖ ਤੇ ਅਕਸ਼ੈ ਦਾ ਨਾਂ ਸ਼ਾਮਲ
ਨਿਊਯਾਰਕ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਅਕਸ਼ੈ ਕੁਮਾਰ ਵਿਸ਼ਵ ਦੇ ਅਹਿਜੇ ਸੈਲੇਬ੍ਰਿਟੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਸਾਲ 2016 ਵਿੱਚ ਸਭ ਤੋਂ ਵੱਧ ਕਮਾਈ ਕੀਤੀ। ਫੋਰਬਸ ਦੀ ਸੂਚੀ ਵਿੱਚ ਸਿਖਰਲੇ ਸਥਾਨ ਉੱਤੇ ਅਮਰੀਕੀ ਗਾਇਕ ਟੇਲਰ ਸਵਿਫਟ ਹੈ ਜਿਸ ਦੀ ਕਮਾਈ 17 ਕਰੋੜ ਡਾਲਰ ਰਹੀ। ਸ਼ਾਹਰੁਖ਼ ਖ਼ਾਨ ਤਿੰਨ ਕਰੋੜ 30 ਲੱਖ ਡਾਲਰ ਦੀ ਕਮਾਈ ਨਾਲ 86ਵੇਂ ਅਤੇ ਅਕਸ਼ੈ ਕੁਮਾਰ ਤਿੰਨ ਕਰੋੜ 15 ਲੱਖ ਡਾਲਰ ਦੀ ਕਮਾਈ ਨਾਲ 94ਵੇਂ ਸਥਾਨ ਉੱਤੇ ਹਨ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …