19.5 C
Toronto
Monday, June 22, 2026
spot_img
HomeਕੈਨੇਡਾFrontਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪ੍ਰੋ-ਚਾਂਸਲਰ ਦੇ ਜਨਮ ਦਿਨ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ...

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪ੍ਰੋ-ਚਾਂਸਲਰ ਦੇ ਜਨਮ ਦਿਨ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਚੈਕ ਵੰਡੇ


ਮੰਡੀ ਗੋਬਿੰਦਗੜ੍ਹ, 22 ਜੂਨ: ਦੇਸ਼ ਭਗਤ ਯੂਨੀਵਰਸਿਟੀ ਨੇ ਪ੍ਰੋ-ਚਾਂਸਲਰ ਪ੍ਰੋ. (ਡਾ.) ਤਜਿੰਦਰ ਕੌਰ ਦਾ ਜਨਮ ਦਿਨ ਬੜੇ ਉਤਸ਼ਾਹ ਅਤੇ ਸਾਂਝੀ ਭਾਵਨਾ ਨਾਲ ਮਨਾਇਆ। ਦਿਨ ਭਰ ਚੱਲੇ ਇਸ ਸਮਾਗਮ ਵਿੱਚ ਯੂਨੀਵਰਸਿਟੀ ਪ੍ਰਬੰਧਕ, ਅਧਿਆਪਕ, ਵਿਦਿਆਰਥੀ, ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਤੇ ਹੋਰ ਮਹਿਮਾਨ ਸ਼ਾਮਲ ਹੋਏ।

ਸਮਾਗਮ ਦੀ ਸ਼ੁਰੂਆਤ ਇੰਜੀਨੀਅਰਿੰਗ ਪਾਰਕਿੰਗ ਗਰਾਊਂਡ ਵਿੱਚ ਰਾਸ਼ਟਰੀ ਝੰਡੇ ਦੀ ਸਥਾਪਨਾ ਲਈ ਚਾਂਸਲਰ ਡਾ ਜ਼ੋਰਾ ਸਿੰਘ, ਡਾ ਤਜਿੰਦਰ ਕੌਰ ਵੱਲੋਂ ਨੀਂਹ ਪੱਥਰ ਰੱਖਣ ਨਾਲ ਹੋਈ, ਜੋ ਯੂਨੀਵਰਸਿਟੀ ਦੀ ਦੇਸ਼ਭਗਤੀ ਅਤੇ ਸੰਸਥਾਗਤ ਮੁੱਲਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।

ਮਹਾਪ੍ਰਗਿਆ ਸੈਮੀਨਾਰ ਹਾਲ ਵਿੱਚ ਹੋਏ ਮੁੱਖ ਸਮਾਗਮ ਦੀ ਸ਼ੁਰੂਆਤ ਮਾਣਯੋਗ ਸ਼ਖਸੀਅਤਾਂ ਦੇ ਸਵਾਗਤ ਨਾਲ ਹੋਈ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ; ਪਰੋ ਚਾਂਸਲਰ ਪ੍ਰੋ. (ਡਾ.) ਤਜਿੰਦਰ ਕੌਰ; ਡਾ. ਹਰਦੇਵ ਸਿੰਘ; ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ; ਵਾਈਸ ਚਾਂਸਲਰ ਡਾ. ਹਰਸ਼ ਸਦਵਰਤੀ ਅਤੇ ਸਾਬਕਾ ਵਾਈਸ ਚਾਂਸਲਰ ਡਾ ਸ਼ਾਲਿਨੀ ਗੁਪਤਾ ਹਾਜ਼ਰ ਸਨ।

ਡਾ. ਹਰਪ੍ਰੀਤ ਸਿੰਘ (ਐਸ.ਆਈ.ਆਰ.ਓ.) ਨੇ ਸਵਾਗਤੀ ਭਾਸ਼ਣ ਦਿੰਦਿਆਂ ਪ੍ਰੋ-ਚਾਂਸਲਰ ਦੀ ਦੂਰਦਰਸ਼ੀ ਸੋਚ, ਸਮਰਪਣ ਅਤੇ ਗੁਣਵੱਤਾ ਭਰਪੂਰ ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਅਗਵਾਈ ਦੀ ਭਰਪੂਰ ਸਰਾਹਨਾ ਕੀਤੀ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਸਮਾਗਮ ਵਿੱਚ ਖੁਸ਼ੀ ਅਤੇ ਰੌਣਕ ਦਾ ਮਾਹੌਲ ਬਣਿਆ ਰਿਹਾ।

ਇਸ ਮੌਕੇ ਦਾ ਵਿਸ਼ੇਸ਼ ਆਕਰਸ਼ਣ ਯੋਗ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮਾਤਾ ਜਰਨੈਲ ਕੌਰ ਸਕਾਲਰਸ਼ਿਪ ਦੇ ਚੈਕ ਵੰਡਣਾ ਸੀ, ਜਿਸ ਰਾਹੀਂ ਯੂਨੀਵਰਸਿਟੀ ਨੇ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਸਮਾਗਮ ਦੇ ਜਸ਼ਨਾਂ ਦੌਰਾਨ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ, ਜਿਸ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਪ੍ਰੋ-ਚਾਂਸਲਰ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਸਮਾਗਮ ਦੀ ਸਮਾਪਤੀ ਡਾ. ਅਜੈ ਗੁਪਤਾ, ਡਾਇਰੈਕਟਰ (ਖੋਜ ਅਤੇ ਵਿਕਾਸ), ਵੱਲੋਂ ਧੰਨਵਾਦੀ ਭਾਸ਼ਣ ਨਾਲ ਕੀਤੀ ਗਈ। ਸਨਮਾਨ ਸਮਾਰੋਹ ਦੌਰਾਨ ਹਾਜ਼ਰ ਮਾਣਯੋਗ ਸ਼ਖਸੀਅਤਾਂ ਨੇ ਪ੍ਰੋ-ਚਾਂਸਲਰ ਦੀ ਦੂਰਦਰਸ਼ੀ ਅਗਵਾਈ ਅਤੇ ਯੂਨੀਵਰਸਿਟੀ ਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੀ ਅਟੱਲ ਵਚਨਬੱਧਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਹ ਸਮਾਗਮ ਦੇਸ਼ ਭਗਤ ਯੂਨੀਵਰਸਿਟੀ ਦੇ ਏਕਤਾ, ਸੇਵਾ, ਅਕਾਦਮਿਕ ਉੱਤਮਤਾ ਵਰਗੇ ਮੂਲ ਮੁੱਲਾਂ ਦਾ ਪ੍ਰਤੀਬਿੰਬ ਸੀ, ਜਿਸ ਨੇ ਸਾਰੇ ਹਾਜ਼ਰੀਨਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਛੱਡਿਆ।

RELATED ARTICLES
POPULAR POSTS