Breaking News
Home / ਪੰਜਾਬ / ਐਲਪੀਯੂ ਦੀ ਮਹਿਲਾ ਪ੍ਰੋਫੈਸਰ ਨੇ ‘ਰਾਮ’ ਨੂੰ ਦੱਸਿਆ ਚਲਾਕ

ਐਲਪੀਯੂ ਦੀ ਮਹਿਲਾ ਪ੍ਰੋਫੈਸਰ ਨੇ ‘ਰਾਮ’ ਨੂੰ ਦੱਸਿਆ ਚਲਾਕ

ਯੂਨੀਵਰਸਿਟੀ ਨੇ ਪ੍ਰੋਫੈਸਰ ਨੂੰ ਕੀਤਾ ਬਰਖਾਸਤ
ਰਾਮ ’ਤੇ ਟਿੱਪਣੀ ਨੂੰ ਲੈ ਕੇ ਹਿੰਦੂ ਭਾਈਚਾਰੇ ’ਚ ਰੋਸ
ਜਲੰਧਰ/ਬਿਊਰੋ ਨਿਊਜ਼
ਭਗਵਾਨ ਰਾਮ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਦੀ ਮਹਿਲਾ ਸਹਾਇਕ ਪ੍ਰੋਫੈਸਰ ਦੀ ਇਤਰਾਜ਼ਯੋਗ ਟਿੱਪਣੀ ਨਾਲ ਬਵਾਲ ਖੜ੍ਹਾ ਹੋ ਗਿਆ ਹੈ। ਮਹਿਲਾ ਪ੍ਰੋਫੈਸਰ ਨੇ ਸਾਥੀ ਪ੍ਰੋਫੈਸਰਾਂ ਨਾਲ ਗੱਲਬਾਤ ਦੌਰਾਨ ਭਗਵਾਨ ਰਾਮ ਨੂੰ ਸ਼ਰਾਰਤੀ ਦੱਸਿਆ। ਇਸ ਗੱਲਬਾਤ ਦਾ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਮਹਿਲਾ ਪ੍ਰੋਫੈਸਰ ਨੂੰ ਬਰਖਾਸਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਗੁਰਸੰਗਪ੍ਰੀਤ ਕੌਰ ਨੇ ਸਾਥੀ ਪ੍ਰੋਫੈਸਰਾਂ ਨਾਲ ਗੱਲਬਾਤ ਦੌਰਾਨ ਭਗਵਾਨ ਰਾਮ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਵਾਇਰਲ ਆਡੀਓ ਵਿਚ ਮਹਿਲਾ ਪ੍ਰੋਫੈਸਰ ਕਹਿ ਰਹੀ ਹੈ ਕਿ ਰਾਵਣ ਹੱਦ ਤੋਂ ਜ਼ਿਆਦਾ ਚੰਗਾ ਵਿਅਕਤੀ ਸੀ ਅਤੇ ਭਗਵਾਨ ਰਾਮ ਸ਼ਰਾਰਤੀ ਵਿਅਕਤੀ ਸੀ। ਮਹਿਲਾ ਪ੍ਰੋਫੈਸਰ ਨੇ ਸੀਤਾ ਨੂੰ ਲੈ ਕੇ ਕੀ ਟਿੱਪਣੀਆਂ ਹਨ। ਗੁਰਸੰਗਪ੍ਰੀਤ ਕੌਰ ਨੇ ਕਿਹਾ ਕਿ ਭਗਵਾਨ ਰਾਮ ਦੀਆਂ ਗਾਥਾਵਾਂ ਸਾਰੇ ਗਾਉਂਦੇ ਹਨ, ਉਹ ਕਦੀ ਵੀ ਚੰਗੇ ਵਿਅਕਤੀ ਰਹੇ ਹੀ ਨਹੀਂ ਹਨ। ਮਹਿਲਾ ਪ੍ਰੋਫੈਸਰ ਦੀ ਇਸ ਟਿੱਪਣੀ ਤੋਂ ਬਾਅਦ ਹਿੰਦੂ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …