28.1 C
Toronto
Sunday, October 5, 2025
spot_img
Homeਭਾਰਤਮੁੰਬਈ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ

ਮੁੰਬਈ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ

logo-2-1-300x105ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 45 ਹਜ਼ਾਰ ਕਰੋੜਪਤੀ ਅਤੇ 28 ਅਰਬਪਤੀ ਰਹਿੰਦੇ ਹਨ ਤੇ ਇਹ ਦੇਸ਼ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਹੈ। ਇਕ ਰਿਪੋਰਟ ਮੁਤਾਬਕ ਮੁੰਬਈ ਦੀ ਕੁੱਲ ਦੌਲਤ 820 ਅਰਬ ਡਾਲਰ ਬਣਦੀ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਮੁਤਾਬਕ ਮੁੰਬਈ ਤੋਂ ਬਾਅਦ ਦਿੱਲੀ ਦੇਸ਼ ਦਾ ਦੂਜਾ ਤੇ ਬੰਗਲੌਰ ਤੀਜਾ ਸਭ ਤੋਂ ਅਮੀਰ ਸ਼ਹਿਰ ਹੈ। ਦਿੱਲੀ ਦੀ ਕੁੱਲ ਦੌਲਤ 450 ਅਰਬ ਡਾਲਰ ਬਣਦੀ ਹੈ, ਜਿਥੇ 22 ਹਜ਼ਾਰ ਕਰੋੜਪਤੀ ਤੇ 18 ਅਰਬਪਤੀ ਰਹਿੰਦੇ ਹਨ, ਜਦੋਂਕਿ ਬੰਗਲੌਰ ਦੀ ਕੁੱਲ ਦੌਲਤ 320 ਅਰਬ ਡਾਲਰ ਬਣਦੀ ਹੈ ਤੇ ਉਥੇ 7500 ਕਰੋੜਪਤੀ ਤੇ ਅੱਠ ਅਰਬਪਤੀ ਰਹਿੰਦੇ ਹਨ।
ਰਿਪੋਰਟ ਵਿੱਚ ਦੱਸੀ ਗਈ ਕੁੱਲ ਦੌਲਤ ਸਬੰਧਤ ਸ਼ਹਿਰਾਂ ਦੇ ਲੋਕਾਂ ਦੀ ਨਿਜੀ ਦੌਲਤ ਉਤੇ ਆਧਾਰਤ ਹੈ। ਦੌਲਤ ਦਾ ਫ਼ੈਸਲਾ ਕਿਸੇ ਵਿਅਕਤੀ ਦੇ ਕੁੱਲ ਖ਼ਾਲਸ ਅਸਾਸਿਆਂ (ਜਾਇਦਾਦ, ਨਕਦੀ, ਸ਼ੇਅਰਾਂ ਤੇ ਕਾਰੋਬਾਰੀ ਹਿੱਤਾਂ) ਦੇ ਆਧਾਰ ਉਤੇ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਦੇਸ਼ ਦੀ ਕੁੱਲ ਦੌਲਤ ਜੂਨ 2016 ਨੂੰ 5.6 ਖ਼ਰਬ ਡਾਲਰ ਸੀ। ਦੇਸ਼ ਵਿੱਚ ਕੁੱਲ 2.64 ਲੱਖ ਕਰੋੜਪਤੀ ਤੇ 95 ਅਰਬਪਤੀ ਰਹਿੰਦੇ ਹਨ। ਹੋਰ ਅਮੀਰ ਸ਼ਹਿਰਾਂ ਵਿੱਚ ਹੈਦਰਾਬਾਦ, ਕੋਲਕਾਤਾ, ਪੁਣੇ, ਚੇਨਈ ਤੇ ਗੁੜਗਾਉਂ ਸ਼ਾਮਲ ਹਨ, ਜਦੋਂਕਿ ਸੂਰਤ, ਅਹਿਮਦਾਬਾਦ, ਵਿਸ਼ਾਖਾਪਟਨਮ, ਗੋਆ, ਚੰਡੀਗੜ੍ਹ, ਜੈਪੁਰ ਤੇ ਵੜੋਦਰਾ ਆਦਿ ਦੇਸ਼ ਦੇ ਉੱਭਰਦੇ ਸ਼ਹਿਰ ਹਨ।

RELATED ARTICLES
POPULAR POSTS