7.8 C
Toronto
Thursday, October 30, 2025
spot_img
HomeਕੈਨੇਡਾFrontਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਨੇ ਬਦਲਿਆ ਨਿਯਮ

ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਨੇ ਬਦਲਿਆ ਨਿਯਮ

ਇਸ ਵਾਰ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ’ਤੇ ਲੱਗੇਗੀ ਸਿਆਹੀ
ਜਲੰਧਰ/ਬਿਊਰੋ ਨਿਊਜ਼
10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਨਿਯਮ ਵਿਚ ਬਦਲਾਅ ਕੀਤਾ ਹੈ। ਇਸ ਸਬੰਧੀ ਜਲੰਧਰ ਜ਼ਿਲ੍ਹੇ ਦੇ ਚੋਣ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਇਸ ਵਾਰ ਵੋਟਰਾਂ ਵਲੋਂ ਆਪਣੀ ਵੋਟ ਪਾਉਣ ਵੇਲੇ ਉਨ੍ਹਾਂ ਦੀ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ’ਤੇ ਸਿਆਹੀ ਲਗਾਈ ਜਾਵੇਗੀ। ਇਹ ਤਬਦੀਲੀ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ ਵਿਚ ਦੁਚਿੱਤੀ ਪੈਦਾ ਹੋਣ ਦੇ ਖਦਸ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ ਹੈ। ਜਿਸ ਵਿਚ ਹੱਥ ਦੀ ਪਹਿਲੀ ਉਂਗਲ ’ਤੇ ਪਹਿਲਾਂ ਹੀ ਸਿਆਹੀ ਦਾ ਨਿਸ਼ਾਨ ਲਗਾਇਆ ਗਿਆ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਇਸ ਉਲਝਣ ਨੂੰ ਦੂਰ ਕਰਨ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਦੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਵੋਟ ਪਾਉਣ ਵੇਲੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ’ਤੇ ਸਿਆਹੀ ਲਗਾਈ ਜਾਵੇ।
RELATED ARTICLES
POPULAR POSTS