ਬੀਸੀਸੀਆਈ ਨੇ ਆਈਸੀਸੀ ਨੂੰ ਭੇਜਿਆ ਮੈਚਾਂ ਸਬੰਧੀ ਸ਼ਡਿਊਲ ਡਰਾਫਟ
ਮੁੰਬਈ/ਬਿਊਰੋ ਨਿਊਜ਼
ਵਨ ਡੇਅ ਕ੍ਰਿਕਟ ਕੱਪ ਅਕਤੂਬਰ ਤੋਂ ਨਵੰਬਰ ਮਹੀਨੇ ਦੌਰਾਨ ਭਾਰਤ ਵਿਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਕ੍ਰਿਕਟ ਮੈਚਾਂ ਦਾ ਸ਼ਡਿਊਲ ਡਰਾਫਟ ਤਿਆਰ ਕਰਕੇ ਆਈਸੀਸੀ ਨੂੰ ਭੇਜ ਦਿੱਤਾ ਹੈ। ਡਰਾਫਟ ਦੇ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿਚ ਹੋਵੇਗੀ। ਓਪਨਿੰਗ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿਚ ਆਸਟਰੇਲੀਆ ਦੇ ਖਿਲਾਫ ਹੋਵੇਗਾ। ਟੂਰਨਾਮੈਂਟ ਦਾ ਸਭ ਤੋਂ ਵੱਡਾ ਤੇ ਅਹਿਮ ਮੈਚ ਯਾਨੀ ਭਾਰਤ ਅਤੇ ਪਾਕਿਸਤਾਨ ਦਾ ਖੇਡ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ’ਚ ਇਕ ਲੱਖ ਦਰਸ਼ਕਾਂ ਦੀ ਸਮੱਥਰਾ ਵਾਲੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸੇ ਦੌਰਾਨ ਇਸ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਵੀ 19 ਨਵੰਬਰ ਨੂੰ ਅਹਿਮਦਾਬਾਦ ਵਿਚ ਹੀ ਖੇਡਿਆ ਜਾਵੇਗਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮੈਚਾਂ ਸਬੰਧੀ ਸ਼ਡਿਊਲ ਡਰਾਫਟ ਵਰਲਡ ਕੱਪ ਖੇਡਣ ਵਾਲੀਆਂ ਸਾਰੀਆਂ ਟੀਮਾਂ ਨੂੰ ਭੇਜ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 2015 ਅਤੇ 2019 ਵਿਚ ਹੋਏ ਵਨ ਡੇਅ ਵਰਲਡ ਕੱਪ ਦਾ ਸ਼ਡਿਊਲ ਇਕ ਸਾਲ ਪਹਿਲਾਂ ਜਾਰੀ ਕਰ ਦਿੱਤਾ ਗਿਆ ਸੀ, ਪਰ 2023 ਦੇ ਵਰਲਡ ਕੱਪ ਦਾ ਸ਼ਡਿਊਲ ਅਜੇ ਤੱਕ ਫਾਈਨਲ ਨਹੀਂ ਹੋਇਆ ਹੈ, ਜਦਕਿ ਇਨ੍ਹਾਂ ਮੈਚਾਂ ਲਈ ਚਾਰ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ।