ਕਿਹਾ : ਮੇਰਾ ਮਕਸਦ 2024 ’ਚ ਭਾਜਪਾ ਨੂੰ ਹਰਾਉਣਾ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨਾ ਨਹੀਂ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਨਿਤਿਸ਼ ਕਮਾਰ ਨੇ ਇਹ ਵੀ ਐਲਾਨ ਕੀਤਾ ਕਿ ਉਹ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਨਹੀਂ ਹੋਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਿਤਿਸ਼ ਕੁਮਾਰ ਨੇ ਮਹਾਗੱਠਜੋੜ ਦੇ ਵਿਧਾਇਕਾਂ ਮੀਟਿੰਗ ਦੌਰਾਨ ਕੀਤਾ ਅਤੇ ਇਸ ਮੀਟਿੰਗ ਵਿਚ ਮਹਾਂਗੱਠਜੋੜ ਦੇ ਸਾਰੇ ਸਹਿਯੋਗੀ ਦਲ ਸ਼ਾਮਲ ਸਨ। ਨਿਤਿਸ਼ ਕੁਮਾਰ ਨੇ ਇਹ ਵੀ ਕਿਹਾ ਕਿ ਉਹ ਖੁਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਵੀ ਸ਼ਾਮਲ ਨਹੀਂ। ਬਲਕਿ ਮੇਰਾ ਨਿਸ਼ਾਨਾ 2024 ਦੀ ਲੋਕ ਸਭਾ ਚੋਣਾਂ ਦੌਰਾਨ ਸਿਰਫ਼ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ ਨਾ ਕਿ ਪ੍ਰਧਾਨ ਮੰਤਰੀ ਬਣਨਾ। ਧਿਆਨ ਰਹੇ ਕਿ ਨਿਤਿਸ਼ ਨੇ ਲੰਘੇ ਅਗਸਤ ਮਹੀਨੇ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਮਹਾਂਗੱਠਜੋੜ ਦਾ ਪੱਲਾ ਫੜ ਲਿਆ। ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਨਾਲੰਦਾ ਦੇ ਰਹੁਈ ’ਚ ਡੈਂਟਲ ਕਾਲਜ ਦੇ ਉਦਘਾਟਨ ਕਰਨ ਸਮੇਂ ਵੀ ਤੇਜਸਵੀ ਯਾਦਵ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਨਾਲੰਦਾ ਦੇ ਲੋਕ ਭਵਿੱਖ ’ਚ ਵਿਕਾਸ ਦੀ ਚਿੰਤਾ ਨਾ ਕਰਨ ਕਿਉਂਕਿ ਵਿਕਾਸ ਦੇ ਲਈ ਉਹ ਜੋ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਭਵਿੱਖ ’ਚ ਤੇਜਸਵੀ ਯਾਦਵ ਅੱਗੇ ਵਧਾਉਂਦੇ ਰਹਿਣਗੇ। ਇਸ ਮੌਕੇ ਤੇਜਸਵੀ ਯਾਦਵ ਵੀ ਉਥੇ ਮੌਜੂਦ ਸਨ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …