5.6 C
Toronto
Wednesday, October 29, 2025
spot_img
Homeਭਾਰਤਨੋਟਬੰਦੀ ਮਗਰੋਂ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸੀਆਂ

ਨੋਟਬੰਦੀ ਮਗਰੋਂ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸੀਆਂ

ਨਵੀਂ ਦਿੱਲੀ : ਭਾਰਤ ਵਿਚ 2016-18 ਦਰਮਿਆਨ ਕਰੀਬ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵੱਲੋਂ ਤਿਆਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕਿਆਂ ਵਿਚ ਗਿਰਾਵਟ ਦਾ ਮੁੱਖ ਕਾਰਨ ਨੋਟਬੰਦੀ ਜਾਪਦਾ ਹੈ। ਉਂਜ ਇਸ ਦਾ ਕੋਈ ਸਿੱਧਾ ਸਬੰਧ ਸਾਬਿਤ ਨਹੀਂ ਹੋ ਸਕਿਆ ਹੈ। ਸੀਐਮਆਈਈ-ਸੀਪੀਡੀਐਕਸ ਡੇਟਾ ‘ਤੇ ਆਧਾਰਿਤ ਰਿਪੋਰਟ ‘ਸਟੇਟ ਆਫ਼ ਵਰਕਿੰਗ ਇੰਡੀਆ’ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਮਾਰ ਨੌਜਵਾਨਾਂ ਨੂੰ ਪਈ। ਰਿਪੋਰਟ ਮੁਤਾਬਕ ਮਰਦਾਂ ਦੇ ਮੁਕਾਬਲੇ ਮਹਿਲਾਵਾਂ ‘ਤੇ ਸਭ ਤੋਂ ਮਾੜਾ ਅਸਰ ਪਿਆ ਅਤੇ ਬੇਰੁਜ਼ਗਾਰੀ ਦੀ ਦਰ ਕਿਤੇ ਵੱਧ ਰਹੀ। ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ 2011 ਤੋਂ ਬਾਅਦ ਬੇਰੁਜ਼ਗਾਰੀ ਲਗਾਤਾਰ ਵਧਦੀ ਰਹੀ। ਸਾਲ 2018 ਵਿਚ ਬੇਰੁਜ਼ਗਾਰੀ ਦਰ ਕਰੀਬ 6 ਫ਼ੀਸਦੀ ਰਹੀ ਜੋ 2000 ਤੋਂ 2011 ਦੇ ਦਹਾਕੇ ਦੇ ਮੁਕਾਬਲੇ ਦੁੱਗਣੀ ਹੈ। ਸ਼ਹਿਰੀ ਮਹਿਲਾਵਾਂ ਵਿਚ 10 ਫ਼ੀਸਦੀ ਕੰਮਕਾਜੀ ਅਬਾਦੀ ਗਰੈਜੂਏਟ ਹੈ ਜਦਕਿ 34 ਫ਼ੀਸਦੀ ਬੇਰੁਜ਼ਗਾਰ ਹਨ। 20 ਤੋਂ 24 ਸਾਲ ਦੀਆਂ ਮਹਿਲਾਵਾਂ ਵਿਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਸ਼ਹਿਰਾਂ ਵਿਚ 13.5 ਫ਼ੀਸਦੀ ਕੰਮਕਾਜੀ ਮਰਦ ਹਨ ਜਦਕਿ 60 ਫ਼ੀਸਦੀ ਬੇਰੁਜ਼ਗਾਰ ਹਨ। ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਵੱਧ ਪੜ੍ਹੇ-ਲਿਖਿਆਂ ਵਿਚ ਬੇਰੁਜ਼ਗਾਰੀ ਦੀ ਦਰ ‘ਚ ਵਾਧਾ ਹੋਇਆ ਹੈ ਪਰ ਨਾਲ ਹੀ 2016 ਤੋਂ ਘੱਟ ਪੜ੍ਹਨ ਵਾਲੇ ਗ਼ੈਰ ਸੰਗਠਿਤ ਖੇਤਰ ਦੇ ਕਾਮਿਆਂ ਦੀਆਂ ਨੌਕਰੀਆਂ ਵੀ ਖੁੱਸੀਆਂ ਹਨ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਘਟੇ ਹਨ।

 

RELATED ARTICLES
POPULAR POSTS