ਟਲਿਆ ਭਿਆਨਕ ਹਾਦਸਾ, ਸਾਰੇ 184 ਯਾਤਰੀ ਸੁਰੱਖਿਅਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ’ਤੇ ਲੰਘੀ ਦੇਰ ਰਾਤ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਦੇ ਇੰਜਣ ’ਚ ਟੇਕ ਆਫ਼ ਕਰਦੇ ਸਮੇਂ ਅੱਗ ਲੱਗ ਗਈ। ਖਤਰੇ ਨੂੰ ਦੇਖਦੇ ਹੋਏ ਪਾਇਲਟ ਨੇ ਜਹਾਜ਼ ਨੂੰ ਰਨਵੇਅ ’ਤੇ ਹੀ ਰੋਕ ਦਿੱਤਾ ਅਤੇ ਜਹਾਜ਼ ’ਚ ਸਵਾਰ ਸਾਰੇ 184 ਯਾਤਰੀਆਂ ਸੁਰੱਖਿਆ ਉਤਾਰਿਆ ਗਿਆ। ਇੰਡੀਗੋ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਚਿੰਗਾਰੀਆਂ ਦਿਖਾਈ ਦਿੱਤੀਆਂ। ਇਸ ਘਟਨਾ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਬੜੀ ਤੇਜੀ ਨਾਲ ਵਾਇਰਲ ਰਿਹਾ ਹੈ ਜਿਸ ਨੂੰ ਜਹਾਜ਼ ’ਚ ਸਵਾਰ ਇਕ ਯਾਤਰੀ ਵੱਲੋਂ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਟੇਕ ਆਫ਼ ਦੇ ਲਈ ਰਨਵੇਅ ’ਤੇ ਦੌੜਦਾ ਹੈ ਤਾਂ ਅਚਾਨਕ ਚਿੰਗਾਰੀਆਂ ਉਠਣ ਲੱਗਦੀਆਂ ਹਨ। ਦੇਖਦੇ ਹੀ ਦੇਖਦੇ ਇਹ ਚਿੰਗਾਰੀਆਂ ਅੱਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਪਾਇਲਟ ਤੁਰੰਤ ਜਹਾਜ਼ ਨੂੰ ਰਨਵੇਅ ’ਤੇ ਹੀ ਰੋਕ ਦਿੰਦਾ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਆ ਬਾਹਰ ਕੱਢਿਆ ਜਾਂਦਾ ਹੈ। ਧਿਆਨ ਰਹੇ ਕੁਝ ਦਿਨ ਪਹਿਲਾਂ ਹੀ ਅਹਿਮਦਾਬਾਦ ਤੋਂ ਦਿੱਲੀ ਜਾ ਰਹੇ ਅਕਾਸਾ ਏਅਰਲਾਈਨਜ਼ ਦੀ ਫਲਾਈਟ ਨਾਲ ਵੀ ਇਕ ਪੰਛੀ ਟਕਰਾਅ ਗਿਆ ਸੀ।