Breaking News
Home / ਪੰਜਾਬ / ਗੈਂਗਸਟਰ ਜਤਿੰਦਰ ਜਿੰਦੀ ਦਾ ਰਾਜਨੀਤਿਕ ਕੁਨੈਕਸ਼ਨ

ਗੈਂਗਸਟਰ ਜਤਿੰਦਰ ਜਿੰਦੀ ਦਾ ਰਾਜਨੀਤਿਕ ਕੁਨੈਕਸ਼ਨ

ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਇਕ ਸੰਜੇ ਤਲਵਾੜ ਦਾ ਕਰੀਬੀ ਰਿਹਾ ਹੈ ਜਿੰਦੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਗੈਂਗਸਟਰਾਂ ਨੂੰ ਫੜਨ ਲਈ ਲਗਾਤਾਰ ਸੀਆਈਏ ਟੀਮ ਵੱਲੋਂ ਰੇਡ ਕੀਤੀ ਜਾ ਰਹੀ ਹੈ। ਸੀਆਈਏ ਦੀ ਟੀਮ ਨੂੰ 2 ਦਿਨ ਪਹਿਲਾਂ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਅਤੇ ਉਸਦੇ ਸਾਥੀਆਂ ਵੱਲੋਂ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਗੈਂਗਸਟਰ ਨੂੰ ਫੜਨ ਲਈ ਗੱਡੀ ਦੇ ਟਾਇਰ ’ਤੇ ਦੋ ਫਾਇਰ ਵੀ ਕੀਤੇ ਪ੍ਰੰਤੂ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ। ਗੈਂਗਸਟਰ ਜ਼ਿੰਦੀ ਪਿਛਲੇ ਇਕ ਸਾਲ ਤੋਂ ਵੱਖ-ਵੱਖ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਹੈ। ਲੁਧਿਆਣਾ ਦੇ ਹਲਕਾ ਪੂਰਬੀ ਤੋਂ ਜਿੰਦੀ ਦਾ ਰਾਜਨੀਤਿਕ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਜਿੰਦੀ ਨੇ ਫੇਸਬੁੱਕ ’ਤੇ ਕੁੱਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ’ਚ ਉਹ ਖੁਦ ਕਾਂਗਰਸ ਪਾਰਟੀ ਦਾ ਆਗੂ ਬਣ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਨਾਲ ਚੋਣ ਰੈਲੀ ਦੌਰਾਨ ਮੰਚ ’ਤੇ ਖੜ੍ਹਾ ਹੈ। ਮੀਡੀਆ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਕਾਂਗਰਸ ਸਰਕਾਰ ਦੇ ਸਮੇਂ ਜ਼ਿੰਦੀ ਦਾ ਪਾਰਟੀ ’ਚ ਵੱਡਾ ਰੁਤਬਾ ਰਿਹਾ ਹੈ। ਜ਼ਿੰਦੀ ਦੇ ਇਲਾਕੇ ਦੇ ਲੋਕ ਵੀ ਕਹਿੰਦੇ ਹਨ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਜ਼ਿੰਦੀ ਕਾਫੀ ਨੇੜੇ ਸੀ। ਜਿਸ ਦੇ ਚਲਦਿਆਂ ਪੁਲਿਸ ਵੀ ਜਿੰਦੀ ਨੂੰ ਫੜਨ ਤੋਂ ਕਤਰਾਉਂਦੀ ਸੀ। ਉਥੇ ਹੀ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 6 ਤੋਂ ਜ਼ਿੰਦੀ ਅਜ਼ਾਦ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕਿਆ ਹੈ।

 

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …