Breaking News
Home / ਭਾਰਤ / ਹਰਸਿਮਰਤ ਬਾਦਲ ਦੇ ਕਿਸਾਨਾਂ ਲਈ ਹਾਅ ਦੇ ਨਾਅਰੇ ‘ਤੇ ਬੋਲੇ ਪਿਊਸ਼ ਗੋਇਲ

ਹਰਸਿਮਰਤ ਬਾਦਲ ਦੇ ਕਿਸਾਨਾਂ ਲਈ ਹਾਅ ਦੇ ਨਾਅਰੇ ‘ਤੇ ਬੋਲੇ ਪਿਊਸ਼ ਗੋਇਲ

ਬੀਬੀ ਜੀ ਮੰਤਰੀ ਹੁੰਦਿਆਂ ਤਾਂ ਤੁਸੀਂ ਵੀ
ਇਨ੍ਹਾਂ ਕਾਨੂੰਨਾਂ ਲਈ ਭਰੀ ਸੀ ਹਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਤੇ ਐੱਫਸੀਆਈ ਵੱਲੋਂ ਕਿਸਾਨਾਂ ਤੋਂ ਫਸਲ ਦੀ ਖਰੀਦ ਮੌਕੇ ਜ਼ਮੀਨੀ ਰਿਕਾਰਡ ਸਬੰਧੀ ਮਾਮਲਾ ਚੁੱਕਿਆ। ਇਸੇ ਦੌਰਾਨ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਹਰਸਿਮਰਤ ਨੂੰ ਕਿਹਾ ਕਿ ਮੰਤਰੀ ਹੁੰਦਿਆਂ ਤਾਂ ਤੁਸੀਂ ਇਨ੍ਹਾਂ ਕਾਨੂੰਨਾਂ ਲਈ ਹਾਮੀ ਭਰ ਦਿੱਤੀ ਸੀ।
ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿੱਚ ਕਿਸਾਨਾਂ ਤੋਂ ਜ਼ਮੀਨੀ ਰਿਕਾਰਡ ਮੰਗਣ ਬਾਰੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਜਤਾਏ ਉਜਰ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇਸ਼ ਵਿੱਚ ਅਨਾਜ ਦੀ ਖਰੀਦ ਦਾ ਕੰਮ ‘ਠੀਕ ਢੰਗ’ ਨਾਲ ਕਰ ਰਿਹਾ ਹੈ। ਗੋਇਲ ਨੇ ਹਰਸਿਮਰਤ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਇਥੇ ਬੈਠੀ ਮੇਰੀ ਭੈਣ (ਹਰਸਿਮਰਤ) ਕਦੇ ਇਸੇ ਮੰਤਰੀ ਮੰਡਲ ਦਾ ਹਿੱਸਾ ਸੀ। ਪਤਾ ਨਹੀਂ ਕਿਉਂ ਉਹ ਮੋਦੀ ਸਰਕਾਰ ਦੀ ‘ਪਾਰਦਰਸ਼ਤਾ’ ਪ੍ਰਤੀ ਵਚਨਬੱਧਤਾ ਨੂੰ ਭੁੱਲ ਗਈ।’ ਉਨ੍ਹਾਂ ਕਿਹਾ ਕਿ ਸ੍ਰੀਮਤੀ ਬਾਦਲ ਹੁਣ ਤੱਕ ਖੇਤੀ ਕਾਨੂੰਨਾਂ ਬਾਰੇ ਸਰਕਾਰ ਦੇ ਨਾਲ ਸੀ ਤੇ ਇਨ੍ਹਾਂ ਸਾਰੇ ਮੁੱਦਿਆਂ ‘ਤੇ ਉਨ੍ਹਾਂ ਜ਼ੋਰ ਨਾਲ ਹਾਮੀ ਵੀ ਭਰੀ ਸੀ। ਗੋਇਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਐੱਫਸੀਆਈ ਦੀ ਖਰੀਦ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਪਰ ਇਕੋ ਸੂਬਾ ਹੈ ਜੋ ਆਖਦਾ ਹੈ ਕਿ ‘ਅਸੀਂ ਰਿਕਾਰਡ ਨਹੀਂ ਦੇਵਾਂਗੇ।’

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …