27.2 C
Toronto
Sunday, October 5, 2025
spot_img
Homeਭਾਰਤਨਿਤੀਸ਼ ਕੁਮਾਰ 7ਵੀਂ ਵਾਰਬਿਹਾਰ ਦੇ ਮੁੱਖ ਮੰਤਰੀਬਣੇ

ਨਿਤੀਸ਼ ਕੁਮਾਰ 7ਵੀਂ ਵਾਰਬਿਹਾਰ ਦੇ ਮੁੱਖ ਮੰਤਰੀਬਣੇ

Image Courtesy :jagbani(punjabkesari)

ਪਟਨਾ/ਬਿਊਰੋ ਨਿਊਜ਼ : ਜਨਤਾਦਲ (ਯੂ) ਮੁਖੀ ਨਿਤੀਸ਼ਕੁਮਾਰ (69) ਨੇ ਦੋ ਦਹਾਕਿਆਂ ਵਿਚ ਸੱਤਵੀਂ ਵਾਰਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ਲਿਆ।ਰਾਜਪਾਲਫਾਗੂ ਚੌਹਾਨ ਨੇ ਰਾਜਭਵਨਵਿਚ ਉਨ੍ਹਾਂ ਦੀਅਗਵਾਈਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ਼ਦਿਵਾਇਆ।ਭਾਜਪਾ ਦੇ ਦੋ ਆਗੂਆਂ ਤਾਰਕਿਸ਼ੋਰਪ੍ਰਸਾਦਅਤੇ ਰੇਣੂਦੇਵੀ ਨੂੰ ਸੁਸ਼ੀਲ ਕੁਮਾਰਮੋਦੀਦੀ ਥਾਂ ‘ਤੇ ਇਸ ਵਾਰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਜਦਕਿਪਾਰਟੀ ਦੇ ਪੰਜ ਹੋਰਵਿਧਾਇਕ ਮੰਤਰੀ ਬਣੇ ਹਨ। ਮੰਤਰੀ ਮੰਡਲ ਵਿਚਜਨਤਾਦਲ (ਯੂ) ਦੇ 5, ਹਿੰਦੁਸਤਾਨੀ ਅਵਾਮਮੋਰਚਾਅਤੇ ਵਿਕਾਸਸ਼ੀਲਇਨਸਾਨਪਾਰਟੀ ਦੇ ਇਕ-ਇਕ ਆਗੂ ਨੂੰ ਥਾਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ਕੁਮਾਰ ਨਵੰਬਰ 2015 ਤੋਂ ਲਗਾਤਾਰ ਮੁੱਖ ਮੰਤਰੀ ਅਹੁਦੇ ‘ਤੇ ਕਾਬਜ਼ ਹਨ। ਉਂਜ 2014-15 ਦੌਰਾਨ ਜੀਤਨਰਾਮਮਾਂਝੀ ਕੁਝ ਸਮੇਂ ਲਈ ਮੁੱਖ ਮੰਤਰੀ ਰਹੇ ਸਨ।
ਨਿਤੀਸ਼ਕੈਬਨਿਟ ਦੇ ਸਿੱਖਿਆ ਮੰਤਰੀ
ਮੇਵਾਲਾਲ ਨੇ ਦਿੱਤਾ ਅਸਤੀਫਾ
ਪਟਨਾ : ਮੇਵਾਲਾਲ ਚੌਧਰੀ ਨੂੰ ਬਿਹਾਰਕੈਬਨਿਟਵਿਚਸ਼ਾਮਲਕਰਨਦਾਫੈਸਲਾਨਿਤੀਸ਼ਸਰਕਾਰਲਈਕਿਰਕਿਰੀਵਾਲਾਮੰਨਿਆ ਜਾ ਰਿਹਾ ਸੀ। ਇਸਦੇ ਚੱਲਦਿਆਂ ਮੇਵਾਲਾਲ ਚੌਧਰੀ ਨੇ ਅੱਜ ਸਿੱਖਿਆ ਮੰਤਰੀਦਾ ਅਹੁਦਾ ਸੰਭਾਲਣ ਤੋਂ ਢਾਈਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਮੇਵਾਲਾਲ 2010 ‘ਚ ਜਦੋਂ ਬਿਹਾਰਖੇਤੀਬਾੜੀਯੂਨੀਵਰਸਿਟੀ ਦੇ ਕੁਲਪਤੀ ਸਨ, ਉਦੋਂ ਉਨ੍ਹਾਂ ‘ਤੇ ਭਰਤੀ ਘੁਟਾਲੇ ਦਾਆਰੋਪ ਲੱਗਿਆ ਸੀ ਅਤੇ ਇਸਦੇ ਚੱਲਦਿਆਂ ਉਨ੍ਹਾਂ ਨੂੰ ਉਦੋਂ ਵੀਆਪਣੀ ਕੁਰਸੀ ਛੱਡਣੀ ਪਈ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਸਮਝੌਤਾ ਨਹੀਂ ਕਰਸਕਦੇ।

RELATED ARTICLES
POPULAR POSTS