ਖਹਿਰਾ ਨੇ ਕਿਹਾ – ਦੋਗਲੀ ਨੀਤੀ ਨਹੀਂ ਪਸੰਦઠ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਵਲੋਂ ਸ਼ੁਰੂ ਕੀਤੀ ‘ਏਕਤਾ ਮੁਹਿੰਮ’ ਉਤੇ ਸੁਖਪਾਲ ਸਿੰਘ ਖਹਿਰਾ ਨੇ ਕੁਮੈਂਟ ਕੀਤਾ ਹੈ। ਖਹਿਰਾ ਨੇ ਕਿਹਾ ਕਿ ਇੱਕ ਪਾਸੇ ਪਾਰਟੀ ਨਾਲ ਸਬੰਧਤ ਆਗੂ ਉਨ੍ਹਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ ਤੇ ਦੂਜੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਇਹ ਦੋਗਲੀ ਨੀਤੀ ਕਰਨਾ ਠੀਕ ਨਹੀਂ ਹੈ। ਖਹਿਰਾ ਵੱਲੋਂ ਟਵੀਟ ਕਰਦਿਆਂ ਆਪਣੇ ਮਨ ਦੀ ਗੱਲ ਸਾਂਝੀ ਕੀਤੀ ਗਈ। ਖਹਿਰਾ ਨੇ ਕਿਹਾ ਕਿ ਲੰਘੇ ਕੱਲ੍ਹ ਪਾਰਟੀ ਦੀ ਮੀਟਿੰਗ ਸੀ, ਪਰ ਸ਼ਾਮ ਨੂੰ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਨਿਯੁਕਤੀ ਸ਼ੋਭਾ ਨਹੀਂ ਦਿੰਦੀ। ਧਿਆਨ ਰਹੇ ਕਿ ਸੁਖਪਾਲ ਖਹਿਰਾ ਨੂੰ ਵੀ ਮੀਟਿੰਗ ਵਿਚ ਬੁਲਾਇਆ ਗਿਆ ਸੀ , ਪਰ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਦੂਜੇ ਪਾਸੇ ਭਗਵੰਤ ਮਾਨ ਹੁਣ ਆਪਣੀ ਪਾਰਟੀ ਦੀ ਧੜੇਬੰਦੀ ‘ਤੇ ਬਹੁਤ ਜ਼ਿਆਦਾ ਨਰਮ ਦਿਖਾਈ ਦੇ ਰਹੇ ਹਨ। ਖਹਿਰਾ ਵਿਰੁੱਧ ਜਲਦ ਕਾਰਵਾਈ ਦੇ ਦਾਅਵੇ ਕਰਨ ਵਾਲੇ ਮਾਨ ਹੁਣ ਇਹ ਕਹਿ ਰਹੇ ਹਨ ਕਿ ਜੇਕਰ ਪਰਿਵਾਰ ਵਿੱਚ ਝਗੜਾ ਹੋ ਜਾਵੇ ਤਾਂ ਕੋਈ ਘਰ ਨਹੀਂ ਛੱਡਦਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …