ਅਧਿਆਪਕਾਂ ਨੂੰ ਸਿਖਾਏ ਜਾ ਰਹੇ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਲੇ ਬੱਚਿਆਂ ਦੇ ਮਨ ਵਿਚੋਂ ਮੈਥ ਦਾ ਡਰ ਕੱਢਣ ਦੇ ਲਈ ਸਿੱਖਿਆ ਵਿਭਾਗ ਨੇ ਨਵੀਂ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਹੈ। ਹੁਣ ਪਹਿਲਾਂ ਅਧਿਆਪਕਾਂ ਨੂੰ ਹੀ ਮੈਥ ਪੜ੍ਹਾਉਣ ਦੇ ਤਰੀਕੇ ਸਿਖਾਏ ਜਾ ਰਹੇ ਹਨ। ਖੇਲ-ਖੇਲ ਵਿਚ ਹੀ ਉਨ੍ਹਾਂ ਨੂੰ ਮੈਥ ਦੇ ਕਠਿਨ ਸਵਾਲ ਹੱਲ ਕਰਨ ਦੇ ਟਿੱਪਸ ਦਿੱਤੇ ਜਾ ਰਹੇ ਹਨ। ਅਧਿਆਪਕਾਂ ਨੂੰ ਇਸਦੇ ਲਈ ਇਕ ਅਕੈਡਮੀ ਤੋਂ ਮੈਥ ਦੀ ਔਨਲਾਈਨ ਟਰੇਨਿੰਗ ਕਰਵਾਈ ਜਾ ਰਹੀ ਹੈ ਅਤੇ ਇਹ ਟ੍ਰੇਨਿੰਗ 9 ਮਈ ਤੱਕ ਚੱਲੇਗੀ। ਸਿੱਖਿਆ ਵਿਭਾਗ ਨੂੰ ਭਰੋਸਾ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਇਸ ਟ੍ਰੇਨਿੰਗ ਵਿਚ ਸਾਰੇ ਸਕੂਲਾਂ ਦੇ ਹੈਡ, ਮੈਥ ਲੈਕਚਰਾਰ ਅਤੇ ਮੈਥ ਟੀਚਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਿਆ ਗਿਆ ਸਿੱਖਿਆ ਵਿਭਾਗ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਦੇ ਮਨ ਵਿਚੋਂ ਮੈਥ ਦਾ ਡਰ ਖਤਮ ਹੋਵੇ। ਧਿਆਨ ਰਹੇ ਕਿ ਪੰਜਾਬ ਵਿਚ ਕਰੀਬ 19 ਹਜ਼ਾਰ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚ 30 ਲੱਖ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।