25.2 C
Toronto
Wednesday, August 19, 2026
spot_img
Homeਪੰਜਾਬਪਾਕਿਸਤਾਨੀ ਤਸਕਰ ਕੋਲੋਂ ਹੈਰੋਇਨ ਲੈਣ ਪਹੁੰਚਿਆ ਸੀ ਭਾਰਤੀ ਤਸਕਰ

ਪਾਕਿਸਤਾਨੀ ਤਸਕਰ ਕੋਲੋਂ ਹੈਰੋਇਨ ਲੈਣ ਪਹੁੰਚਿਆ ਸੀ ਭਾਰਤੀ ਤਸਕਰ

ਪਾਕਿਸਤਾਨੀ ਤਸਕਰ ਕੋਲੋਂ ਹੈਰੋਇਨ ਲੈਣ ਪਹੁੰਚਿਆ ਸੀ ਭਾਰਤੀ ਤਸਕਰਬੀਐਸਐਫ ਦੀ ਗੋਲੀ ਨਾਲ ਦੋਵੇਂ ਜ਼ਖ਼ਮੀ
ਅੰਮ੍ਰਿਤਸਰ, ਬਿਊਰੋ ਨਿਊਜ਼
ਬੀਐਸਐਫ ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਭਾਰਤੀ ਨਿਗਰਾਨੀ ਚੌਕੀ ਕਹਾਨਗੜ੍ਹ ਵਿਚ ਇਕ ਭਾਰਤੀ ਤਸਕਰ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਤਸਕਰ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ। ਜ਼ਖਮੀ ਤਸਕਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਅੱਜ ਸਵੇਰੇ ਪਾਕਿਸਤਾਨ ਦੇ ਤਸਕਰਾਂ ਵਲੋਂ ਭੇਜੀ ਗਈ ਹੈਰੋਇਨ ਦੀ ਖੇਪ ਲੈਣ ਲਈ ਕਹਾਨਗੜ੍ਹ ਵਿਚ ਲੱਗੀਆਂ ਕੰਡਿਆਲੀਆਂ ਤਾਰਾਂ ਨੇੜੇ ਪਹੁੰਚ ਗਿਆ ਸੀ। ਇਸ ਦੇ ਚੱਲਦਿਆਂ ਬੀਐਸਐਫ ਦੇ ਜਵਾਨਾਂ ਨੇ ਗੋਲੀ ਚਲਾ ਦਿੱਤੀ ਤਾਂ ਮਨਦੀਪ ਸਿੰਘ ਅਤੇ ਇਕ ਪਾਕਿਸਤਾਨੀ ਤਸਕਰ ਵੀ ਜ਼ਖ਼ਮੀ ਹੋ ਗਿਆ। ਪਰ ਪਾਕਿਸਤਾਨੀ ਤਸਕਰ ਭੱਜਣ ਵਿਚ ਸਫਲ ਹੋ ਗਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।

RELATED ARTICLES
POPULAR POSTS