Breaking News
Home / ਪੰਜਾਬ / ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ‘ਤੇ ਏਸੀ ਤੇ ਫਰਿੱਜ਼ ਘੁਟਾਲੇ ਦੇ ਲੱਗੇ ਆਰੋਪ

‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ‘ਤੇ ਏਸੀ ਤੇ ਫਰਿੱਜ਼ ਘੁਟਾਲੇ ਦੇ ਲੱਗੇ ਆਰੋਪ

ਮੋਗਾ : ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ‘ਤੇ ਏਸੀ ਅਤੇ ਫਰਿੱਜ ਘੁਟਾਲੇ ਦੇ ਆਰੋਪ ਲੱਗੇ ਹਨ। ਉਨ੍ਹਾਂ ‘ਤੇ ਇਹ ਆਰੋਪ ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਲਗਾਏ ਹਨ। ਲੂੰਬਾ ਨੇ ਕਿਹਾ ਕਿ ਮੋਗਾ ਤੋਂ ਉਨ੍ਹਾਂ ਨੂੰ ਇਸ ਲਈ ਹਟਾਇਆ ਗਿਆ, ਕਿਉਂਕਿ ਉਨ੍ਹਾਂ ਕੋਲ ਮੋਗਾ ਸਿਵਲ ਹਸਪਤਾਲ ‘ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਸਨ। ਮਹਿੰਦਰਪਾਲ ਲੂੰਬਾ ਨੇ ‘ਆਪ’ ਵਿਧਾਇਕਾ ਅਮਨਦੀਪ ਕੌਰ ‘ਤੇ ਆਰੋਪ ਲਗਾਇਆ ਕਿ ਵਿਧਾਇਕਾ ਦੀ ਰਿਹਾਇਸ਼ ‘ਤੇ ਸਿਵਲ ਹਸਪਤਾਲ ਦੇ ਏਅਰ ਕੰਡੀਸ਼ਨ ਲਗਾਏ ਗਏ ਹਨ। ਇਸ ਸਬੰਧੀ ਉਨ੍ਹਾਂ 6 ਬਿਲ ਵੀ ਮੀਡੀਆ ਸਾਹਮਣੇ ਲਿਆਂਦੇ। ਇਹ ਬਿਲ ਐਸਐਮਓ ਮੋਗਾ ਦੇ ਨਾਮ ‘ਤੇ ਬਣੇ ਹੋਏ ਹਨ ਅਤੇ ਇਹ ਬਿਲ ਅਕਾਲਸਰ ਰੋਡ ਮੋਗਾ ‘ਤੇ ਸਥਿਤ ਜਨਤਾ ਇਲੈਕਟ੍ਰਾਨਿਕਸ ਦੁਕਾਨ ਦੇ ਹਨ। ਇਸੇ ਦੁਕਾਨ ਤੋਂ ਇਹ ਸਮਾਨ ਸਿਵਲ ਹਸਪਤਾਲ ‘ਚ ਪਹੁੰਚਿਆ ਪ੍ਰੰਤੂ ਹਸਪਤਾਲ ‘ਚ ਕੋਈ ਵੀ ਏਸੀ ਜਾਂ ਫਰਿੱਜ ਨਹੀਂ ਲੱਗਿਆ। ਇਨ੍ਹਾਂ ਬਿਲਾਂ ‘ਚ 13-13 ਹਜ਼ਾਰ ਦੇ 2 ਫਰਿੱਜ ਵੀ ਸ਼ਾਮਲ ਹਨ। ਬਿਲਾਂ ਅਨੁਸਾਰ ਪਹਿਲਾ ਅਤੇ ਦੂਜਾ ਏਸੀ 15 ਅਗਸਤ 2022 ਨੂੰ, ਤੀਜਾ ਏਸੀ 18 ਅਗਸਤ 2022 ਨੂੰ ਅਤੇ ਚੌਥਾ ਏਸੀ 29 ਅਗਸਤ 2022 ਨੂੰ ਹਸਪਤਾਲ ਭੇਜਿਆ ਗਿਆ। ਇਸੇ ਤਰ੍ਹਾਂ 30 ਜੂਨ 2022 ਅਤੇ 26 ਜੁਲਾਈ 2022 ਨੂੰ ਦੋ ਫਰਿੱਜ ਹਸਪਤਾਲ ਦੇ ਨਾਮ ‘ਤੇ ਡਲਿਵਰ ਹੋਏ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ 6 ਬਿਲਾਂ ਦੀ ਹਾਲੇ ਤੱਕ ਪੇਮੈਂਟ ਨਹੀਂ ਹੋਈ। ਲੂੰਬਾ ਨੇ ਮੋਗਾ ‘ਚ ਪੋਸਟਿੰਗ ਬਦਲੇ ਐਸਐਮਓ ‘ਤੇ 3 ਲੱਖ ਰਿਸ਼ਵਤ ਦੇ ਆਰੋਪ ਲਗਾਏ ਹਨ। ਜਦਕਿ ਵਿਧਾਇਕਾ ਅਮਨਦੀਪ ਕੌਰ ਕਰੋੜਾ ਨੇ ਲੂੰਬਾ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

 

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …