-0.8 C
Toronto
Thursday, December 4, 2025
spot_img
Homeਪੰਜਾਬਅਮਿਤਾਭ ਬਚਨ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਕਰੋੜ ਦੀ ਮੱਦਦ...

ਅਮਿਤਾਭ ਬਚਨ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਕਰੋੜ ਦੀ ਮੱਦਦ ਦੇਣ ਤੋਂ ਬਾਅਦ ਛਿੜਿਆ ਵਿਵਾਦ

ਸਿੱਖ ਸੰਗਠਨਾਂ ਨੇ ਕਿਹਾ – ਅਮਿਤਾਭ ਬਚਨ ਨੂੰ ਤੁਰੰਤ ਮੋੜਿਆ ਜਾਵੇ ਪੈਸਾ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਿਤਾਭ ਬੱਚਨ ਤੋਂ ਦੋ ਕਰੋੜ ਰੁਪਏ ਦਾਨ ਲੈਣ ਨਾਲ ਸਿੱਖ ਪੰਥ ’ਚ ਚਰਚਾਵਾਂ ਚੱਲ ਰਹੀਆਂ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਸਿੱਖ ਸੰਗਠਨਾਂ ਨੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਉਹ ਸਿੱਖ ਕੌਮ ਕੋਲੋਂ ਮੁਆਫੀ ਮੰਗਣ ਤੇ ਅਮਿਤਾਭ ਬੱਚਨ ਤੋਂ ਦਾਨ ਲਈ ਰਕਮ ਤੁਰੰਤ ਵਾਪਸ ਮੋੜੀ ਜਾਵੇ। ਧਿਆਨ ਰਹੇ ਕਿ ਅਮਿਤਾਭ ਬੱਚਨ ਨੇ ਪਿਛਲੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਲੋਕਾਂ ਦੀ ਸਹੂਲਤ ਲਈ ਸਥਾਪਤ ਕੀਤੇ ਕੋਵਿਡ ਕੇਅਰ ਸੈਂਟਰ ਲਈ ਦੋ ਕਰੋੜ ਰੁਪਏ ਦਾਨ ਦਿੱਤੇ ਸਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਮਿਤਾਭ ਬੱਚਨ ਤੋਂ ਦਾਨ ਲੈ ਕੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਹਮੇਸ਼ਾ ਹੀ ਸਿੱਖ ਪੰਥ ’ਚ ਵਿਵਾਦ ਪੈਦਾ ਕਰਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਦਾ ਆ ਰਿਹਾ ਹੈ। ਇਸੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਮਿਤਾਭ ਬਚਨ ਕੋਲੋਂ ਵਿੱਤੀ ਮਦਦ ਸਵੀਕਾਰ ਦੇ ਮਾਮਲੇ ’ਚ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਤਲੇਆਮ ਮੌਕੇ ਅਜਿਹੇ ਕੁਝ ਵਿਅਕਤੀਆਂ ਨੇ ਹੀ ਲੋਕਾਂ ਨੂੰ ਸਿੱਖਾਂ ਵਿਰੁੱਧ ਉਕਸਾਇਆ ਸੀ।

 

RELATED ARTICLES
POPULAR POSTS