1.8 C
Toronto
Thursday, April 9, 2026
spot_img
Homeਪੰਜਾਬਕਾਂਗਰਸੀ ਆਗੂ ਮਹਿੰਦਰ ਸਿੰਘ ਗਿੱਲ ਦਾ ਦਿਹਾਂਤ

ਕਾਂਗਰਸੀ ਆਗੂ ਮਹਿੰਦਰ ਸਿੰਘ ਗਿੱਲ ਦਾ ਦਿਹਾਂਤ

ਪੰਜਾਬ ਦੇ ਸਰਕਾਰੀ ਦਫਤਰਾਂ ‘ਚ ਅੱਧੇ ਦਿਨ ਦੀ ਹੋਈ ਛੁੱਟੀ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਤਕਰੀਬਨ 86 ਸਾਲਾਂ ਦੀ ਸੀ ਅਤੇ ਉਨ੍ਹਾਂ ਦਾ ਸਸਕਾਰ ਚੰਡੀਗੜ੍ਹ ਵਿਚ ਕਰ ਦਿੱਤਾ ਗਿਆ। ਮਹਿੰਦਰ ਸਿੰਘ ਗਿੱਲ ਸੰਸਦ ਮੈਂਬਰ ਵੀ ਰਹੇ ਅਤੇ ਉਨ੍ਹਾਂ ਪਾਰਟੀ ਦੇ ਹੋਰ ਕਈ ਅਹਿਮ ਅਹੁਦਿਆਂ ‘ਤੇ ਵੀ ਕੰਮ ਕੀਤਾ। ਇਸਦੇ ਚੱਲਦਿਆਂ ਸ਼ੋਕ ਵਜੋਂ ਅੱਜ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਅੱਧੇ ਦਿਨ ਦੀ ਛੁੱਟੀ ਰਹੀ। ਮਹਿੰਦਰ ਸਿੰਘ ਗਿੱਲ ਦੇ ਦਿਹਾਂਤ ‘ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।

RELATED ARTICLES
POPULAR POSTS