7.1 C
Toronto
Monday, November 3, 2025
spot_img
Homeਪੰਜਾਬਭਾਰਤ-ਨੇਪਾਲ ਆਸਥਾ ਨੂੰ ਜੋੜੇਗੀ ‘ਭਾਰਤ ਗੌਰਵ ਟੂਰਿਸਟ ਟਰੇਨ’

ਭਾਰਤ-ਨੇਪਾਲ ਆਸਥਾ ਨੂੰ ਜੋੜੇਗੀ ‘ਭਾਰਤ ਗੌਰਵ ਟੂਰਿਸਟ ਟਰੇਨ’

ਭਲਕੇ ਜਲੰਧਰ ਤੋਂ ਧਾਰਮਿਕ ਯਾਤਰਾ ਲਈ ਰਵਾਨਾ ਹੋਵੇਗੀ ਏਸੀ ਟੂਰਿਸਟ ਟਰੇਨ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਰੇਲਵੇ ਨੇ ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ ‘ਭਾਰਤ ਗੌਰਵ ਟੂਰਿਸਟ ਟਰੇਨ’ ਚਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਇਹ ਟਰੇਨ ਭਾਰਤ ਅਤੇ ਨੇਪਾਲ ਦੀ ਆਸਥਾ ਨੂੰ ਜੋੜੇਗੀ ਅਤੇ ਇਹ ਟਰੇਨ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਸ਼ੀ ਸਮੇਤ ਪ੍ਰਮੁੱਖ ਥਾਵਾਂ ਨੂੰ ਕਵਰ ਕਰੇਗੀ। ਇਸ ਯਾਤਰਾ ’ਚ ਅਯੁੱਧਿਆ ਤੋਂ ਇਲਾਵਾ ਨੰਦੀਗ੍ਰਾਮ ਤੇ ਪ੍ਰਯਾਗਰਾਜ ਵੀ ਸ਼ਾਮਲ ਹੋਣਗੇ। ਇਹ ਧਾਰਮਿਕ ਯਾਤਰਾ ਕਾਠਮੰਡੂ ਦੇ ਹੋਟਲਾਂ ’ਚ ਤਿੰਨ ਰਾਤਾਂ ਜਦਕਿ ਅਯੁੱਧਿਆ ਅਤੇ ਵਾਰਾਣਸੀ ਦੇ ਹੋਟਲਾਂ ’ਚ ਇਕ-ਇਕ ਰਾਤ ਰੁਕੇਗੀ। ਬਿਹਾਰ ਦੇ ਰਕਸੌਲ ਰੇਲਵੇ ਸਟੇਸ਼ਨ ਤੋਂ ਕਾਠਮੰਡੂ ਦੀ ਯਾਤਰਾ ਬੱਸਾਂ ਰਾਹੀਂ ਕੀਤੀ ਜਾਵੇਗੀ ਜਦਕਿ ਇਹ ਵਿਸ਼ੇਸ਼ ਰੇਲ ਗੱਡੀ ਰਕਸੌਲ ਸਟੇਸ਼ਨ ’ਤੇ ਰੁਕੇਗੀ। ਇਹ ਅਤਿਆਧੁਨਿਕ ਟਰੇਨ ਭਲਕੇ 31 ਮਾਰਚ ਨੂੰ ਜਲੰਧਰ ਸ਼ਹਿਰ ਤੋਂ ਰਵਾਨਾ ਹੋਵੇਗੀ। ਸੈਲਾਨੀਆ ਕੋਲ ਯਾਤਰਾ ਦੌਰਾਨ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕਰੂਕਸ਼ੇਤਰ, ਪਾਣੀਪਤ, ਦਿੱਲੀ ਆਦਿ ਰੇਲਵੇ ਸਟੇਸ਼ਨਾਂ ਤੋਂ ਟਰੇਨ ’ਚ ਚੜ੍ਹਨ ਦਾ ਮੌਕਾ ਹੋਵੇਗਾ। ਤਜਵੀਜ਼ਸ਼ੁਦਾ 10 ਦਿਨਾ ਟੂਰ ਪ੍ਰੋਗਰਾਮ ਦਾ ਪਹਿਲਾ ਸਟਾਪ ਅਯੁੱਧਿਆ ’ਚ ਹੋਵੇਗਾ ਜਿੱਥੋਂ ਸੈਲਾਨੀ ਨੰਦੀਗ੍ਰਾਮ ਤੋਂ ਇਲਾਵਾ ਸ੍ਰੀਰਾਮ ਜਨਮ ਭੂਮੀ ਮੰਦਰ ਅਤੇ ਹਨੂਮਾਨ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਹ ਟਰੇਨ 10ਵੇਂ ਦਿਨ ਜਲੰਧਰ ਵਾਪਸ ਪਰਤੇਗੀ।

 

RELATED ARTICLES
POPULAR POSTS