14.9 C
Toronto
Friday, June 19, 2026
spot_img
Homeਹਫ਼ਤਾਵਾਰੀ ਫੇਰੀਬੋਨੀ ਕਰੌਂਬੀ ਮੁੜ ਲੜ ਸਕਦੇ ਹਨ ਮਿਸੀਸਾਗਾ ਮੇਅਰ ਦੀ ਚੋਣ

ਬੋਨੀ ਕਰੌਂਬੀ ਮੁੜ ਲੜ ਸਕਦੇ ਹਨ ਮਿਸੀਸਾਗਾ ਮੇਅਰ ਦੀ ਚੋਣ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਸਾਬਕਾ ਮੇਅਰ ਬੋਨੀ ਕਰੌਂਬੀ ਨੇ ਕਿਹਾ ਹੈ ਕਿ ਉਹ ਆਉਣ ਵਾਲੀਆਂ ਸਿਟੀ ਚੋਣਾਂ ਵਿੱਚ ਮੁੜ ਮੇਅਰ ਦੇ ਅਹੁਦੇ ਲਈ ਚੋਣ ਲੜਨ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੀ ਹੈ। ਬੋਨੀ ਕਰੌਂਬੀ ਨੇ ਕਿਹਾ ਕਿ ਉਹ ਆਪਣੇ ਭਵਿੱਖੀ ਰਾਜਨੀਤਿਕ ਬਦਲਾਂ ਬਾਰੇ ਸੋਚ ਰਹੀ ਹੈ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਆਪਣਾ ਫੈਸਲਾ ਸਾਂਝਾ ਕਰੇਗੀ। ਉਹ 2014 ਤੋਂ 2024 ਤੱਕ ਮਿਸੀਸਾਗਾ ਦੀ ਮੇਅਰ ਰਹੀ ਅਤੇ ਬਾਅਦ ਵਿੱਚ ਉਸ ਨੇ ਓਨਟਾਰੀਓ ਲਿਬਰਲ ਪਾਰਟੀ ਦੀ ਆਗੂ ਬਣਨ ਲਈ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦੀ ਸੰਭਾਵਿਤ ਵਾਪਸੀ ‘ਤੇ ਹੋਰ ਉਮੀਦਵਾਰਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਵਾਰਡ 2 ਦੇ ਕੌਂਸਲਰ ਐਲਵਿਨ ਟੈੱਡਜੋ, ਜੋ ਖੁਦ ਮੇਅਰ ਦੀ ਦੌੜ ਵਿੱਚ ਹਨ, ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ‘ਬੈਕਅੱਪ ਯੋਜਨਾ’ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਮੌਜੂਦਾ ਮੇਅਰ ਕੈਰੋਲਿਨ ਪੈਰਿਸ਼ ਨੇ ਕਿਹਾ ਕਿ ਉਹ ਕਰੌਂਬੀ ਦੇ ਅਧਿਕਾਰਿਕ ਤੌਰ ‘ਤੇ ਨਾਮਜ਼ਦਗੀ ਦਾਖਲ ਕਰਨ ਤੱਕ ਕੋਈ ਟਿੱਪਣੀ ਨਹੀਂ ਕਰਨਗੇ। ਇਸੇ ਦੌਰਾਨ, ਕੌਂਸਲਰ ਦੀਪਿਕਾ ਡਾਮੇਰਲਾ ਨੇ ਕਿਹਾ ਕਿ ਉਹ ਹਰ ਉਸ ਵਿਅਕਤੀ ਦਾ ਸਵਾਗਤ ਕਰਦੀ ਹੈ ਜੋ ਸ਼ਹਿਰ ਦੇ ਭਵਿੱਖ ਲਈ ਨਵੇਂ ਵਿਚਾਰ ਲੈ ਕੇ ਆਉਂਦਾ ਹੈ। ਦੂਜੇ ਪਾਸੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਕਰੌਂਬੀ ਚੋਣ ਲੜਦੀ ਹੈ ਤਾਂ ਉਹ ਮੇਅਰ ਕੈਰੋਲਿਨ ਪੈਰਿਸ਼ ਦੇ ਸਮਰਥਨ ਲਈ ਪੂਰੀ ਤਾਕਤ ਲਗਾਉਣਗੇ। ਮਿਸੀਸਾਗਾ ਦੀ ਮੇਅਰ ਚੋਣ ਲਈ ਪਹਿਲਾਂ ਹੀ 7 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਵੋਟਰ 26 ਅਕਤੂਬਰ ਨੂੰ ਆਪਣੀ ਵੋਟ ਪਾਉਣਗੇ।

 

RELATED ARTICLES
POPULAR POSTS