-16 C
Toronto
Friday, January 30, 2026
spot_img
Homeਦੁਨੀਆਭੂਚਾਲ ਨਾਲ ਕੰਬਿਆ ਮੈਕਸੀਕੋ, 250 ਮੌਤਾਂ

ਭੂਚਾਲ ਨਾਲ ਕੰਬਿਆ ਮੈਕਸੀਕੋ, 250 ਮੌਤਾਂ

ਸਕੂਲੀ ਇਮਾਰਤ ਢਹਿਣ ਨਾਲ 22 ਬੱਚਿਆਂ ਦੀ ਮੌਤ
ਮੈਕਸੀਕੋ ਸਿਟੀ/ਬਿਊਰੋ ਨਿਊਜ਼
ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਵਾਰ ਫਿਰ ਜ਼ਬਰਦਸਤ ਭੂਚਾਲ ਆਇਆ। ਇਸ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 22 ਸਕੂਲੀ ਬੱਚੇ ਵੀ ਸ਼ਾਮਿਲ ਹਨ। ਇਹ ਬੱਚੇ ਭੁਚਾਲ ਕਾਰਨ ਢਹਿ ਢੇਰੀ ਹੋਈ ਇਕ ਸਕੂਲ ਦੀ ਇਮਾਰਤ ਦੇ ਹੇਠਾਂ ਦੱਬੇ ਜਾਣ ਕਾਰਨ ਮਾਰੇ ਗਏ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 7.1 ਮਾਪੀ ਗਈ। ਭੁਚਾਲ ਕਾਰਨ ਮੈਕਸੀਕੋ ਸਿਟੀ, ਮੋਰਲਿਓਸ, ਗੁਏਰੀਓ ਅਤੇ ਪੁਏਬਲਾ ਸੂਬਿਆਂ ਵਿਚ ਭਾਰੀ ਤਬਾਹੀ ਹੋਈ ਹੈ। ਕਈ ਵਿਅਕਤੀਆਂ ਨੂੰ ਮਲਬੇ ਵਿਚੋਂ ਜਿਊਂਦੇ ਕੱਢਿਆ ਗਿਆ ਹੈ। ਮੈਕਸੀਕੋ ਸਿਟੀ ਦੇ ਮੇਅਰ ਨੇ ਦੱਸਿਆ ਕਿ ਭੁਚਾਲ ਕਾਰਨ ਸ਼ਹਿਰ ਦੀਆਂ 44 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਮੈਕਸੀਕੋ ਵਿਚ ਭੁਚਾਲ ਆਇਆ ਸੀ, ਜਿਸ ‘ਚ ਘੱਟੋ-ਘੱਟ 98 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਹੋਰ ਮਾਲੀ ਨੁਕਸਾਨ ਵੀ ਕਾਫ਼ੀ ਹੋਇਆ ਸੀ।
ਇਸ ਭੁਚਾਲ ਨਾਲ ਹੋਈ ਤਬਾਹੀ ਨੇ ਸਾਲ 1985 ਦੇ ਸ਼ਕਤੀਸ਼ਾਲੀ ਭੁਚਾਲ ਦੀਆਂ ਕਾਲੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਉਸ ਵੇਲੇ ਭੁਚਾਲ ਕਾਰਨ ਕਰੀਬ 10,000 ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਹੈ ਕਿ ਮੈਕਸੀਕੋ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ। ਸੁਸ਼ਮਾ ਸਵਰਾਜ ਨੇ ਇਸ ਸਬੰਧੀ ਟਵੀਟ ਕਰਕੇ ਦੱਸਿਆ ਕਿ ਮੈਂ ਮੈਕਸੀਕੋ ਵਿਚ ਆਪਣੇ ਰਾਜਦੂਤ ਨਾਲ ਗੱਲ ਕੀਤੀ ਹੈ, ਜਿਸ ਨੇ ਦੱਸਿਆ ਹੈ ਕਿ ਮੈਕਸੀਕੋ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 72ਵੇਂ ਸਾਲਾਨਾ ਇਜਲਾਸ ਵਿਚ ਸ਼ਿਰਕਤ ਕਰ ਰਹੀ ਹੈ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਇਸ ਦੁੱਖ ਦੀ ਘੜੀ ਵਿਚ ਮੈਕਸੀਕੋ ਦੇ ਨਾਲ ਖ਼ੜ੍ਹਾ ਹੈ।

 

RELATED ARTICLES
POPULAR POSTS