
‘ਗਲੀ ਗਲੀ ਮੇ ਸ਼ੋਰ ਹੈ ਕੈਪਟਨ ਕਾ ਸਾਧੂ ਚੋਰ ਹੈ’ ਦੇ ਲੱਗੇ ਨਾਅਰੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਅੱਜ ਤੀਜੇ ਤੇ ਆਖਰੀ ਦਿਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਨ ਨਾਲ ਹੋਈ। ਅਕਾਲੀ ਵਿਧਾਇਕਾਂ ਨੇ ਸਦਨ ਵਿੱਚੋਂ ਬਾਹਰ ਆ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਵਿਧਾਇਕਾਂ ਨੇ ਸਕਾਲਰਸ਼ਿਪ ਘੁਟਾਲਾ ਮਾਮਲੇ ‘ਤੇ ਕੈਪਟਨ ਸਰਕਾਰ ਦੀ ਆਲੋਚਨਾ ਕੀਤੀ ਤੇ ਸਦਨ ਵਿੱਚੋਂ ਵਾਅਕਆਊਟ ਵੀ ਕੀਤਾ। ਬਾਅਦ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਵੀ ਸਦਨ ਦੇ ਬਾਹਰ ਆ ਕੇ ਵਿਰੋਧ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ‘ਗਲੀ-ਗਲੀ ਮੇ ਸ਼ੋਰ ਹੈ, ਕੈਪਟਨ ਕਾ ਸਾਧੂ ਚੋਰ ਹੈ’ ਦੇ ਨਾਅਰੇ ਵੀ ਲਗਾਏ ਗਏ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਧਰਮਸੋਤ ਨੂੰ ਜਿੰਨੀ ਮਰਜ਼ੀ ਕਲੀਨ ਚਿੱਟ ਦੇ ਦੇਣ ਪਰੰਤੂ ਦਲਿਤ ਤੇ ਪਿਛੜੇ ਬੱਚਿਆਂ ਦਾ ਹੱਕ ਮਾਰਨ ਵਾਲੇ ਧਰਮਸੋਤ ਨੂੰ ਲੋਕ ਕਲੀਨ ਚਿੱਟ ਨਹੀਂ ਦੇਣਗੇ।