Breaking News
Home / ਪੰਜਾਬ / ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਇਕੱਠੇ ਹੋਣ ਲੱਗੇ ਅਕਾਲੀ

ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਇਕੱਠੇ ਹੋਣ ਲੱਗੇ ਅਕਾਲੀ

ਬਾਦਲ ਖੇਮੇ ‘ਚ ਮਚ ਗਈ ਹਲਚਲ
ਸੰਗਰੂਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਆਪਣੀ ਸੰਗਰੂਰ ਸਥਿਤ ਰਿਹਾਇਸ਼ ‘ਤੇ ਇੱਕ ਮੀਟਿੰਗ ਕੀਤੀ; ਜਿਸ ਵਿੱਚ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਪਹੁੰਚ ਗਏ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਉਹ ਅਗਲੀ ਯੋਜਨਾ ਦਾ ਐਲਾਨ ਛੇਤੀ ਕਰ ਦੇਣਗੇ। ਢੀਂਡਸਾ ਨੇ ਸੁਖਬੀਰ ਬਾਦਲ ਦੇ ਮੁੜ ਪਾਰਟੀ ਪ੍ਰਧਾਨ ਬਣਨ ਸਬੰਧੀ ਕਿਹਾ ਕਿ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਚੰਗੇ ਵਿਅਕਤੀ ਨੂੰ ਮਿਲਣੀ ਚਾਹੀਦੀ ਸੀ। ਢੀਂਡਸਾ ਦੀ ਸਰਗਰਮੀ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਹਲਚਲ ਮਚ ਗਈ ਹੈ। ਢੀਂਡਸਾ ਨੇ ਇਹ ਵੀ ਕਿਹਾ ਕਿ ਮੈਂ ਪਾਰਟੀ ਵਿਚ ਰਹਿ ਕੇ ਹੀ ਵਿਰੋਧ ਕਰਾਂਗਾ, ਜੇਕਰ ਪਾਰਟੀ ਨੇ ਮੈਨੂੰ ਕੱਢਣਾ ਤਾਂ ਕੱਢ ਦੇਵੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਰਮਿੰਦਰ ਮੇਰਾ ਬੇਟਾ ਹੈ ਉਹ ਮੇਰੇ ਨਾਲ ਹੀ ਜਾਏਗਾ। ਧਿਆਨ ਰਹੇ ਕਿ ਲੰਘੀ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਢੀਂਡਸਾ ਨੇ ਟਕਸਾਲੀਆਂ ਨਾਲ ਮਿਲ ਕੇ ਵੱਖਰੇ ਤੌਰ ‘ਤੇ ਸਥਾਪਨਾ ਦਿਵਸ ਮਨਾਇਆ ਸੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …