ਘਟਨਾ ਵਾਲੀ ਥਾਂ ਦਾ ਨਕਸ਼ਾ ਬਦਲਿਆ, ਫਾਈਰਿੰਗ ਤੋਂ ਬਾਅਦ ਹਥਿਆਰ ਜਮ੍ਹਾਂ ਕਰਵਾ ਕੇ ਨਵੇਂ ਜਾਰੀ ਕਰਵਾਏ, ਪੋਸਟਮਾਰਟਮ ਦੌਰਾਨ ਲਾਸ਼ਾਂ ‘ਚੋਂ ਨਿਕਲੀਆਂ ਗੋਲੀਆਂ ਨਾਲ ਵੀ ਕੀਤੀ ਛੇੜਛਾੜ, ਪੋਸਟਮਾਰਟਮ ਰਿਪੋਰਟ ‘ਚ ਗੋਲੀਆਂ ਲੱਗਣ ਦੀ ਡਾਇਰੈਕਸ਼ਨ, ਜਮ੍ਹਾਂ ਹਥਿਆਰਾਂ ਦੇ ਰਜਿਸਟਰ ਅਤੇ ਫੌਰੈਂਸਿਕ ਰਿਪੋਰਟ ਨਾਲ ਖੁੱਲ੍ਹੀ ਪੋਲ…
ਲਾਸ਼ਾਂ ‘ਚ ਗੋਲੀਆਂ ਦੇ ਨਿਸ਼ਾਨ ਉਪਰ ਤੋਂ ਹੇਠਾਂ ਵੱਲ, ਯਾਨੀ ਬੈਠੇ ਲੋਕਾਂ ਨੂੰ ਮਾਰੀਆਂ ਗੋਲੀਆਂ, ਸਪਾਟ ਵੀ ਬਦਲਿਆ
ਦੋਵੇਂ ਘਟਨਾ ਸਥਾਨਾਂ ‘ਚ ਸੈਲਫ ਡਿਫੈਂਸ ਦੀ ਕਹਾਣੀ ਝੂਠੀ
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਫਰੀਦਕੋਟ ਕੋਰਟ ‘ਚ ਸੁਣਵਾਈ 12 ਜੁਲਾਈ ਨੂੰ
ਬਠਿੰਡਾ : ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ‘ਚ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਜਾਂਚ ਦਾ ਜਿੰਮਾ ਸੌਂਪਿਆ ਗਿਆ ਸੀ, ਉਨ੍ਹਾਂ ਨੇ ਆਰੋਪੀ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਜਾਂਚ ਦੀ ਆੜ ‘ਚ ਸਬੂਤ ਮਿਟਾ ਦਿੱਤੇ ਘਟਨਾਕ੍ਰਮ ਦਾ ਨਕਸ਼ਾ ਬਦਲ ਦਿੱਤਾ। ਫਾਈਰਿੰਗ ‘ਚ ਇਸਤੇਮਾਲ ਹਥਿਆਰ ਅਗਲੇ ਦਿਨ ਮੋਗਾ ਪੁਲਿਸ ਕੋਤ ‘ਚ ਜਮ੍ਹਾਂ ਕਰਵਾ ਕੇ ਨਵੇਂ ਹਥਿਆਰ ਇਸ਼ੂ ਕਰਵਾ ਲਏ ਗਏ। ਪੋਸਟਮਾਰਟਮ ਦੌਰਾਨ ਲਾਸ਼ਾਂ ‘ਚ ਗੋਲੀਆਂ ਦੇ ਨਿਸ਼ਾਨ ਉਪਰ ਤੋਂ ਹੇਠਾਂ ਵੱਲ ਹਨ ਯਾਨੀ ਕਿ ਬੈਠੇ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਫਾਈਰਿੰਗ ਸਪਾਟ ਵੀ ਬਦਲਿਆ ਗਿਆ। ਪੋਸਟਮਾਰਟਮ ‘ਚ ਮ੍ਰਿਤਕਾਂ ਦੀਆਂ ਲਾਸ਼ਾਂ ‘ਚੋਂ ਕੱਢੀਆਂ ਗਈਆਂ ਗੋਲੀਆਂ ਨਾਲ ਵੀ ਛੇੜਛਾੜੇ ਕੀਤੀ ਗਈ ਤਾਂਕਿ ਪਤਾ ਨਾ ਚੱਲ ਸਕੇ ਕਿ ਗੋਲੀ ਕਿਸ ਰਾਈਫਲ ‘ਚੋਂ ਚੱਲੀ ਹੈ। ਪ੍ਰੰਤੂ ਐਸ ਆਈ ਟੀ ਦੀ ਜਾਂਚ ‘ਚ ਮ੍ਰਿਤਕਾਂ ਦੇ ਪੋਸਟਮਾਰਟਮ ‘ਚ ਉਨ੍ਹਾਂ ਨੂੰ ਲੱਗੀਆਂ ਗੋਲੀਆਂ ਦੀ ਦਿਸ਼ਾ, ਜਮ੍ਹਾਂ ਕਰਵਾਏ ਹਥਿਆਰਾਂ ਦੀ ਚਾਲੂ ਰਜਿਸਟਰਾਂ ਦੀ ਬਜਾਏ ਨਵੇਂ ‘ਤੇ ਐਂਟਰੀ ਅਤੇ ਜਿਪਸੀ ‘ਤੇ ਹੋਈ ਫਾਈਰਿੰਗ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਨੇ ਪੂਰੀ ਕਹਾਣੀ ਪਲਟ ਦਿੱਤੀ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ‘ਚ ਪੁਲਿਸ ਅਫ਼ਸਰਾਂ ਨੂੰ ਬਚਾਉਣ ਦੇ ਲਈ ਸੈਲਫ ਡਿਫੈਂਸ ਦੀ ਝੂਠੀ ਕਹਾਣੀ ਰਚੀ ਗਈ। ਇਸ ‘ਚ ਇਸਤੇਮਾਲ ਜਿਪਸੀ ਅਤੇ ਪੁਲਿਸ ਕਰਮਚਾਰੀਆਂ ਨੇ ਖੁਦ ਕਹਣੀ ਪੋਲ ਖੋਲ੍ਹ ਦਿੱਤੀ। ਐਸਆਈਟੀ 24 ਅਪ੍ਰੈਲ ਅਤੇ ਕੋਟਕਪੂਰਾ ਗੋਲੀ ਕਾਂਡ ‘ਚ 28 ਮਈ ਨੂੰ ਫਾਈਲ ਚਾਰਜਸ਼ੀਟ ਤੋਂ ਖੁਲਾਸਾ ਹੋਇਆ। ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ।
ਸਪਾਟ ਗਲਤ ਦੱਸਿਆ
ਨਕਸ਼ੇ ‘ਚ ਪੁਲਿਸ ਨੇ ਫਾਈਰਿੰਗ ਸਪਾਟ ਰੋਡ ਦੀ ਬਜਾਏ ਹਾਈਵੇ ‘ਤੇ ਦਿਖਾਇਆ
27 ਅਕਤੂਬਰ 2015 ਨੂੰ ਐਫਆਈਆਰ ਨੰਬਰ 129-130 ‘ਚ ਬਾਜਾਖਾਨਾ ਪੁਲਿਸ ਨੇ ਬਹਿਬਲ ਕਲਾਂ ਦੀ ਘਟਨਾ ਦਾ ਨਕਸ਼ਾ ਬਣਾਉਂਦੇ ਸਮੇਂ ਫਾਈਰਿੰਗ ਦੀ ਘਟਨਾ ਲਿੰਕ ਰੋਡ ਦੀ ਬਜਾਏ ਮੇਨ ਹਾਈਵੇ ‘ਤੇ ਦਿਖਾ ਦਿੱਤੀ। ਇਸ ‘ਚ ਪੁਲਿਸ ਦੀ ਹੋਰ ਗੱਡੀਆਂ ਸਮੇਤ ਪੁਲਿਸ ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਨ, ਗੁਰਜੀਤ ਸਿੰਘ ਅਤੇ ਜ਼ਖਮੀ ਬੇਅੰਤ ਸਿੰਘ ਦਾ ਜ਼ਿਕਰ ਹੀ ਨਹੀਂ ਕੀਤਾ। ਐਸ ਆਈ ਟੀ ਦੀ ਰਿਪੋਰਟ ਦੇ ਅਨੁਸਾਰ ਧਰਨਾ ਲਿੰਕ ਰੋਡ ‘ਤੇ ਹਾਈਵੇ ਤੋਂ 70 ਫੁੱਟ ਪਿੱਛੇ ਸੀ ਅਤੇ ਪੁਲਿਸ ਜਿਪਸੀ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਫਾਈਰਿੰਗ ਦਿਖਾਈ ਗਈ ਸੀ, ਉਹ ਘਟਨਾ ਤੋਂ 350 ਮੀਟਰ ਦੀ ਦੂਰੀ ‘ਤੇ ਸੀ। ਇਸ ਤਰ੍ਹਾਂ ਧਰਨਾ ਗਲਤ ਜਗ੍ਹਾ ਦਿਖਾ ਦਿੱਤਾ ਗਿਆ।
ਇਹ ਪੋਸਟਮਾਰਟਮ ਰਿਪੋਰਟ ‘ਚ
ਐਫਆਈਆਰ ‘ਚ ਲਿਖਿਆ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ, ਜਦਕਿ ਲੋਕ ਬੈਠੇ ਸਨ
ਚਾਰਜਸ਼ੀਟ ‘ਚ ਸ਼ਾਮਲ ਪੋਸਟਮਾਰਟਮ ਦੀ ਰਿਪੋਰਟ ‘ਚ ਮ੍ਰਿਤਕ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਦੀਆਂ ਲਾਸ਼ਾਂ ‘ਚ ਗੋਲੀਆਂ ਲੱਗਣ ਦਾ ਐਂਗਲ ਉਪਰ ਤੋਂ ਹੇਠਾਂ ਵੱਲ ਸੀ, ਜਿਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਨੂੰ ਬੈਠਿਆਂ ਨੂੰ ਗੋਲੀਆਂ ਮਾਰੀਆਂ ਗਈਆਂ। ਜਦਕਿ ਐਫਆਈਆਰ 129/15 ‘ਚ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਹਮਲਾ ਕਤਾ ਸੀ। ਪੋਸਟਮਾਰਟਮ ਰਿਪੋਰਟ ‘ਚ ਮ੍ਰਿਤਕ ਗੁਰਜੀਤ ਸਿੰਘ ਦੀ ਲਾਸ਼ ‘ਚੋਂ ਜੋ 7.62 ਐਮ ਦਾ ਜੈਕਟ ਬੁਲੇਟ ਨਿਕਲਿਆ, ਸੈਂਟਰਲ ਫੌਰੈਂਸਿਕ ਸਾਇੰਸ ਲੈਬ ਦੀ 15 ਜੂਨ 2018 ਦੀ ਰਿਪੋਰਟ ‘ਚ ਸਾਬਤ ਹੋ ਗਿਆ ਕਿ ਗੋਲੀਆਂ ਦੇ ਖੋਲ ਨੂੰ ਘਸਾ ਕੇ ਟੈਂਪਰ ਕੀਤਾ ਗਿਆ, ਤਾਂ ਕਿ ਇਹ ਬੁਲੇਟ ਮੈਚ ਨਾ ਹੋ ਸਕੇ ਕਿ ਕਿਸ ਰਾਈਫਲ ਦਾ ਹੈ।
ਸੈਲਫ ਡਿਫੈਂਸ ‘ਚ ਜਿਪਸੀ ‘ਤੇ 45 ਫੁੱਟ ਤੋਂ ਫਾਇਰ ਦਿਖਾਇਆ, ਜਦਕਿ ਉਹ ਵਾਰਦਾਤ ਤੋਂ 350 ਫੁੱਟ ਦੂਰ ਖੜ੍ਹੀ ਸੀ
ਚਾਰਜਸ਼ੀਟ ਦੇ ਅਨੁਸਾਰ ਪੁਲਿਸ ਨੇ ਫੋਰੈਂਸਿਕ ਜਾਂਚ ‘ਚ ਪੁਲਿਸ ਜਿਪਸੀ ‘ਤੇ ਫਾਈਰਿੰਗ 45 ਫੁੱਟ ਦੀ ਦੂਰੀ ‘ਤੇ ਦਿਖਾਈ, ਜਦਕਿ ਐਸਆਈਟੀ ਦੀ ਜਾਂਚ ‘ਚ ਇਹ ਵਾਰਦਾਤ ਤੋਂ 350 ਫੁੱਟ ਦੂਰ ਖੜ੍ਹੀ ਸੀ। ਹੁਣ ਦੁਬਾਰਾ ਜਿਪਸੀ ਦੀ ਫੋਰੈਂਸਿਕ ਜਾਂਚ ਕਰਕੇ ਰਿਪੋਰਟ ਮੰਗੀ ਹੈ ਤਾਂ ਕਿ ਪਤਾ ਚਲ ਸਕੇ ਕਿ ਜਿਪਸੀ ‘ਤੇ ਕਿੰਨੀ ਦੂਰੀ ਤੋਂ ਫਾਇਰ ਲੱਗਿਆ।
ਪੁਲਿਸ ਨੇ ਰਾਈਫਲ ਹੀ ਬਦਲ ਦਿੱਤੀ
ਫਾਈਰਿੰਗ ਤੋਂ ਬਾਅਦ ਕੋਤ ‘ਚ ਜਮ੍ਹਾਂ ਕਰਵਾਏ ਹਥਿਆਰ
ਚਾਰਜਸ਼ੀਟ ਦੇ ਅਨੁਸਾਰ ਬਹਿਬਲਕਲਾਂ ਫਾਈਰਿੰਗ ਦੇ ਅਗਲੇ ਦਿਨ 15 ਅਕਤੂਬਰ 2015 ਨੂੰ ਐਸ ਐਸ ਪੀ ਮੋਗਾ ਨੇ ਉਨ੍ਹਾਂ ਦੇ ਗੰਨਮੈਨ ਦੀ ਏ ਕੇ 47 ਅਤੇ 50-50 ਕਾਰਤੂਸ ਮੋਗਾ ਪੁਲਿਸ ਕੋਤ ‘ਚ ਜਮ੍ਹਾਂ ਕਰਵਾ ਦਿੱਤੇ ਅਤੇ ਉਨ੍ਹਾਂ ਨੂੰ ਨਵੀਂ ਏ ਕੇ 47 ਰਾਈਫਲ ਅਤੇ ਕਾਰਤੂਸ ਜਾਰੀ ਕਰਵਾ ਦਿੱਤੇ। ਇਨ੍ਹਾਂ ਦੀ ਐਂਟਰੀ ਵੀ ਨਵੇਂ ਰਜਿਸਟਰ ‘ਤੇ ਕੀਤੀ ਗਈ ਜਦਕਿ ਪੁਰਾਣਾ ਐਂਟਰੀ ਰਜਿਸਟਰ ਅਜੇ ਭਰਿਆ ਨਹੀਂ ਸੀ ਅਤੇ ਇਸ ‘ਤੇ 10 ਅਗਸਤ 2018 ਤੱਕ ਇਸ਼ੂ ਕੀਤੇ ਅਸਲੇ ਦੇ ਇੰਦਰਾਜ ਹੁੰਦੇ ਰਹੇ ਹਨ। ਜਲਦਬਾਜ਼ੀ ‘ਚ ਨਵੇਂ ਹਥਿਆਰ ਜਾਰੀ ਕਰਵਾਏ ਗਏ।
ਕਾਗਜ਼ਾਂ ‘ਚ ਜਿਪਸੀ ਨੂੰ ਥਾਣੇ ਦਿਖਾਇਆ, ਅਸਲ ‘ਚ ਉਸ ਨੂੰ ਕੋਟਕਪੂਰਾ ਲੈ ਗਏ ਸਨ
ਜਿਸ ਜਿਪਸੀ ‘ਤੇ ਫਾਈਰਿੰਗ ਹੋਈ ਉਸ ਦੇ ਡਰਾਈਵਰ ਗੁਰਨਾਮ ਸਿੰਘ ਨੇ ਕੋਰਟ ‘ਚ ਬਿਆਨ ਦਿੱਤਾ ਕਿ ਇੰਸਪੈਕਟਰ ਪ੍ਰਦੀਪ ਜਿਪਸੀ ਨੂੰ ਕੋਟਕਪੂਰਾ ਤੋਂ ਫਰੀਦਕੋਟ ਲੈ ਕੇ ਗਿਆ। ਸ਼ਾਮ 7 ਵਜੇ ਇਕ ਕੋਠੀ ‘ਚ ਲੈ ਕੇ ਗਿਆ। ਉਦੋਂ ਤੱਕ ਕੋਈ ਫਾਇਰ ਨਹੀਂ ਸੀ ਹੋਇਆ। ਕੋਠੀ ‘ਚ 12 ਬੋਰੀ ਦੇ ਫਾਇਰ ਮਾਰ ਸੈਫਲ ਡਿਫੈਂਸ ਦੀ ਕਹਾਣੀ ਘੜੀ ਗਈ, 2 ਦਿਨ ਜਿਪਸੀ ਐਸਐਸਪੀ ਦੀ ਕੋਠੀ ‘ਚ ਰਹੀ, 16 ਅਕਤੂਬਰ ਨੂੰ ਇੰਸਪੈਕਟਰ ਪ੍ਰਦੀਪ ਨੇ ਕੋਟਕਪੂਰਾ ਥਾਣੇ ‘ਚ ਲਗਾਇਆ। ਐਸਐਚਓ ਅਮਰਜੀਤ ਨੇ ਇਸ ਨੂੰ 14 ਅਕਤੂਬਰ ਨੂੰ ਥਾਣੇ ‘ਚਹ ਜਬਤ ਅਤੇ ਐਸਅਈ ਦਲਜੀਤ ਸਿੰਘ ਨੇ ਮਾਲਖਾਨੇ ‘ਚ ਸ਼ੋਅ ਕੀਤਾ।
ਬੇਅੰਤ ਦੇ ਸਰੀਰ ‘ਚੋਂ ਨਿਕਲੇ ਏ ਕੇ 47 ਦੇ ਬੁਲੇਟ ਨਾਲ ਕੀਤੀ ਛੇੜਛਾੜ
ਚਾਰਜਸ਼ੀਟ ਮੁਤਾਬਕ ਪੁਲਿਸ ਫਾਈਰਿੰਗ ‘ਚ ਜ਼ਖਮੀ ਬੇਅੰਤ ਸਿੰਘ ਦੇ ਸਰੀਰ ‘ਚੋਂ ਨਿਕਲਿਆ ਜੈਕੇਟ ਬੁਲੇਟ 7.62 ਏ ਕੇ 47 ਰਾਈਫਲ ਦਾ ਹੈ। ਪੁਲਿਸ ਕਰਮਚਾਰੀਆਂ ਦੀ ਏਕੇ 47 ਨਾਲ ਮਿਲਾਨ ਦੇ ਲਈ ਲੈਬ ‘ਚ ਭੇਜਿਆ ਤਾਂ ਡੀਫੋਰਮ ਅਤੇ ਛੇੜਛਾੜ ਦੀ ਰਿਪੋਰਟ ਮਿਲੀ। ਬੁਲੇਟ ਮੈਚ ਨਹੀਂ ਹੋ ਪਾਇਆ। ਇਸ ਦੀ ਹੁਣ ਦੁਬਾਰਾ ਜਾਂਚ ਦੇ ਲਈ 18 ਜਨਵਰੀ 2019 ਨੂੰ ਅਦਾਲਤ ਤੋਂ ਮਨਜ਼ੂਰੀ ਮਿਲੀ ਗਈ ਹੈ।
ਸੈਲਫ ਡਿਫੈਂਸ ‘ਚ ਜਿਪਸੀ ‘ਤੇ 45 ਫੁੱਟ ਤੋਂ ਫਾਇਰ ਦਿਖਾਇਆ, ਜਦਕਿ ਉਹ ਵਾਰਦਾਤ ਤੋਂ 350 ਫੁੱਟ ਦੂਰ ਖੜ੍ਹੀ ਸੀ
ਚਾਰਜਸ਼ੀਟ ਦੇ ਅਨੁਸਾਰ ਪੁਲਿਸ ਨੇ ਫੋਰੈਂਸਿਕ ਜਾਂਚ ‘ਚ ਪੁਲਿਸ ਜਿਪਸੀ ‘ਤੇ ਫਾਈਰਿੰਗ 45 ਫੁੱਟ ਦੀ ਦੂਰੀ ‘ਤੇ ਦਿਖਾਈ, ਜਦਕਿ ਐਸਆਈਟੀ ਦੀ ਜਾਂਚ ‘ਚ ਇਹ ਵਾਰਦਾਤ ਤੋਂ 350 ਫੁੱਟ ਦੂਰ ਖੜ੍ਹੀ ਸੀ। ਹੁਣ ਦੁਬਾਰਾ ਜਿਪਸੀ ਦੀ ਫੋਰੈਂਸਿਕ ਜਾਂਚ ਕਰਕੇ ਰਿਪੋਰਟ ਮੰਗੀ ਹੈ ਤਾਂ ਕਿ ਪਤਾ ਚਲ ਸਕੇ ਕਿ ਜਿਪਸੀ ‘ਤੇ ਕਿੰਨੀ ਦੂਰੀ ਤੋਂ ਫਾਇਰ ਲੱਗਿਆ।
ਪੁਲਿਸ ਅਫ਼ਸਰਾਂ ਨੇ ਆਤਮਰੱਖਿਆ ਦੀ ਦਿੱਤੀ ਦਲੀਲ
ਗੋਲੀ ਚਲਾਉਣ ਵਾਲਿਆਂ ‘ਚੋਂ ਕਿਸੇ ਕੋਲ ਹਥਿਆਰ ਨਹੀਂ, ਕੋਈ ਮੌਕੇ ‘ਤੇ ਮੌਜੂਦ ਨਹੀਂ
ਐਸਆਈਟੀ ਵੱਲੋਂ 28 ਮਈ ਨੂੰ ਫਾਈਲ ਚਲਾਨ ‘ਚ ਕੋਟਕਪੂਰਾ ਗੋਲੀਕਾਂਡ ਕੇਸ ‘ਚ ਦਰਜ ਐਫਆਈਆਰ ਨੰਬਰ 192 ‘ਚ ਉਸ ਸਮੇਂ ਦੇ ਐਸਐਚਓ ਕੋਟਕਪੂਰਾ ਗੁਰਦੀਪ ਸਿੰਘ ਦੀ ਉਸ ਰਿਪੋਰਟ ਨੂੰ ਮਨਘੜਤ ਦੱਸਿਆ ਗਿਆ ਹੈ, ਜਿਸ ‘ਚ ਉਸ ਨੇ ਪੁਲਿਸ ਕਰਮਚਾਰੀਆਂ ਵੱਲੋਂ ਆਤਮਰੱਖਿਆ ਦੇ ਲਈ ਵੱਖ-ਵੱਖ ਹਥਿਆਰਾਂ ਨਾਲ 10 ਰਾਊਂਡ ਚਲਾਉਣ ਦੀ ਗੱਲ ਕਹੀ ਹੈ। ਰਿਪੋਰਟ ‘ਤੇ ਡੀਐਸਪੀ ਬਲਜੀਤ ਸਿੰਘ ਨੇ ਸਾਈਨ ਕੀਤੇ ਸਨ। ਐਸ ਆਈ ਟੀ ਦੇ ਚਲਾਨ ਅਤੇ ਐਸਐਸਪੀ ਕੋਟਕਪੂਰਾ ਦੀ 25 ਅਪ੍ਰੈਲ 2019 ਨੂੰ ਜਾਰੀ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਐਸ ਐਚ ਓ ਨੇ ਫਾਈਰਿੰਗ ਕਰਦੇ ਦਿਖਾਇਆ ਉਨ੍ਹਾਂ ਨੇ ਫਾਈਰਿੰਗ ਕੀਤੀ ਹੀ ਨਹੀਂ। ਇਨ੍ਹਾਂ ‘ਚੋਂ ਕਿਸੇ ਕੋਲ ਵੀ ਹਥਿਆਰ ਨਹੀਂ ਸਨ। ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਅਸਲ ਆਰੋਪੀਆਂ ਨੂੰ ਬਚਾਉਣ ਦੇ ਲਈ ਐਸ ਐਚ ਓ ਨੇ ਮਨਘੜਤ ਕਹਾਣੀ ਬਣਾਈ ਸੀ।
ਮਨਘੜਤ ਕਹਾਣੀ ਬਣਾ ਕੇ ਬਚਣ ਦੀ ਕੋਸ਼ਿਸ਼
ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਸ ਐਚ ਓ ਗੁਰਦੀਪ ਸਿੰਘ ਨੇ ਸੈਲਫ ਡਿਫੈਂਸ ‘ਚ ਪਿਸਟਲ ਤੋਂ 2 ਰਾਊਂਡ, ਏਐਸਆਈ ਜਗਦੀਪ ਸਿੰਘ ਨੇ 2 ਰਾਊਂਡ, ਹੈਡ ਕਾਂਸਟੇਬਲ ਗੁਰਵਿੰਦਰ ਸਿੰਘ ਨੇ ਐਸਐਲਆਰ ਤੋਂ 2 ਰਾਊਂਡ, ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੀ ਅਸਾਲਟ ਰਾਈਲ ਤੋਂ ਇਕ ਰਾਊਂਡ, ਕਾਂਸਟੇਬਲ ਜੰਗ ਸਿੰਘ ਨੇ ਐਸਐਲਆਰ ਤੋਂ ਇਕ ਰਾਊਂਫ ਫਾਇਰ ਕੀਤਾ। ਐਸਆਈਟੀ ਵੱਲੋਂ ਪੇਸ਼ ਚਾਰਜਸ਼ੀਟ ਦੇ ਅਨੁਸਾਰ ਇਨ੍ਹਾਂ ‘ਚੋਂ ਪੰਜ ਪੁਲਿਸ ਕਰਮਚਾਰੀਆਂ ਨੇ ਐਸਐਚਓ ਦੀ ਰਿਪੋਰਟ ਨੂੰ ਮਨਘੜਤ ਦੱਸਦੇ ਹੋਏ ਕੋਰਟ ‘ਚ 164 ਸੀਆਰਪੀਸੀ ਦੇ ਤਹਿਤ ਬਿਆਨ ਦਰਜ ਕਰਵਾਏ। ਐਸਐਸਪੀ ਫਰੀਦੋਕਟ ਵੱਲੋਂ ਐਸਆਈਟੀ ਦੇ ਸਾਹਮਣੇ 6 ਮਾਚ ਅਤੇ 25 ਅਪ੍ਰੈਲ 2019 ਨੂੰ ਪੇਸ਼ ਰਿਪੋਰਟ ‘ਚ ਏਐਸਆਈ ਬਲਵੰਤ ਸਿੰਘ ਨੇ ਕੋਈ ਫਾਇਰ ਨਹੀਂ ਕੀਤਾ ਕਿਉਂਕਿ ਉਸ ਦਿਨ ਉਸ ਕੋਲ ਕੋਈ ਹਥਿਆਰ ਹੀ ਨਹੀਂ ਸੀ। ਰਿਪੋਰਟ ਅਨੁਸਾਰ ਕਾਂਸਟੇਬਲ ਗੁਰਵਿੰਦਰ ਸਿੰਘ ਘਟਨਾ ਵਾਲੇ ਦਿਨ ਸੰਤਰੀ ਦੀ ਡਿਊਟੀ ‘ਤੇ ਸੀ ਉਸ ਕੋਲ ਵੀ ਕੋਈ ਹਥਿਆਰ ਨਹੀਂ ਸੀ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …