Breaking News
Home / Special Story / ਪੁੱਤਰ ਮੋਹ

ਪੁੱਤਰ ਮੋਹ

ਡਾ. ਰਾਜੇਸ਼ ਕੇ ਪੱਲਣ
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅਜੇ ਵੀ ਪੁੱਤਰ-ਮੋਹ ਨਾਲ ਇਸ ਤਰ੍ਹਾਂ ਦੇ ਪ੍ਰਤੀ ਕਿਰਿਆਸ਼ੀਲ ਤਰੀਕੇ ਨਾਲ ਜੂਝ ਰਹੇ ਹਨ ਕਿ ਇਸ ਨੇ ਸਾਡੇ ਸਮਾਜਿਕ ਤਾਣੇ-ਬਾਣੇ ਦੇ ਅੰਦਰ ਗੁੰਝਲਾਂ ਪਾ ਦਿੱਤੀਆਂ ਹਨ। 24/24 ਕ੍ਰੋਮੋਸੋਮ ਦਾ ਇੱਕ ਨਿਰਪੱਖਪ ਪ੍ਰਵਾਹ ਇਹ ਦਰਸਾਉਂਦਾ ਹੈ ਕਿ ਬੱਚੇ ਦੇ ਲਿੰਗ-ਮੁਖੀਕਰਣ ਦਾ ਨਿਰਧਾਰਨ ਮੁੱਖ ਤੌਰ ‘ਤੇ ਪੁਰਸ਼ ਸਾਥੀ ਦੇ ਜੀਵ-ਵਿਗਿਆਨਕ ਦਸਤਖਤ ‘ਤੇ ਅਧਾਰਤ ਹੈ। ਪਰ ਲੰਬੇ ਸਮੇਂ ਦੇ ਪੂਰਵ-ਅਨੁਮਾਨਾਂ/ਪੱਖਪਾਤਾਂ ਵਾਲੇ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿੱਚ ਗਲਤੀ ਨਾਲ ਇਹ ਜ਼ਿੰਮੇਵਾਰੀ ਔਰਤ ਸਾਥਣ ਦੇ ਮੋਢਿਆਂ ‘ਤੇ ਪਾਈ ਜਾਂਦੀ ਹੈ। ਔਰਤ ਨੂੰ ਬੱਚੇ ਦੇ ਲਿੰਗ-ਅਧਾਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਅਨਪੜ੍ਹਤਾ ਅਤੇ ਦੋਸ਼-ਖੇਡ ਦੀ ਪ੍ਰਕਿਰਿਆ ਵਿੱਚ, ਵਿਕਾਸਸ਼ੀਲ ਦੇਸ਼ਾਂ ਵਿੱਚ ਔਰਤਾਂ, ਕਈ ਵਾਰ, ਆਪਣੀ ਸੱਸ ਦੇ ਰੂਪ ਵਿੱਚ, ਸੀਨੀਅਰ ਨਾਰੀ ਹਸਤੀਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਹ ਵਿਡੰਬਨਾ ਹੈ ਕਿ ਇੱਕ-ਦੂਜੇ ਪ੍ਰਤੀ ਵਿਰੋਧੀ ਮੁਦਰਾ ਦਿਖਾ ਕੇ ਔਰਤਾਂ ਖੁਦ ਔਰਤਾਂ ਦਾ ਹੀ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਉਹ ਵੀ ਘਰ ਵਿੱਚ ਕੰਨਿਆ ਬੱਚੇ ਦੇ ਆਉਣ ਦੇ ਵਿਰੋਧ ਵਿੱਚ ਇਕ ਧਿਰ ਬਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ।
ਮਾਂ ਦੀ ਸੁਹਾਵਣੀ ਅਤੇ ਅਨੰਦਦਾਇਕ ਧਾਰਨਾ ਦੀ ਸਾਰੀ ਸ਼ਾਨ ਅਤੇ ਆਨ ਮਰਦ/ਔਰਤ ਦੀਆਂ ਤਰਜੀਹਾਂ ਦੀ ਸਲੀਬ ‘ਤੇ ਕੁਰਬਾਨ ਹੋ ਜਾਂਦੀ ਹੈ। ਇਹ ਤਰਜੀਹਾਂ ਸਮਾਜ ਦੇ ਕਿਸੇ ਖਾਸ ਮਾਹੌਲ ਦੇ ਵਿਗਿਆਨਕ ਢਾਂਚੇ/ਹਾਲਤ ਤੋਂ ਉਤਪੰਨ ਹੁੰਦੀਆਂ ਹਨ, ਜਿੱਥੇ ਮਰਦ -ਬੱਚੇ ਨੂੰ ਘਰ ਵਿੱਚ ਇੱਕੋ ਇੱਕ ਰੋਟੀ-ਜੇਤੂ ਮੰਨਿਆ ਜਾਂਦਾ ਹੈ, ਅਤੇ ਪਰਿਵਾਰ ਦੇ ਰੁੱਖ ਦੇ ਮੁੜ-ਉਤਪਾਦਕ ਵਾਧੇ ਦਾ ਸਰੋਤ ਵੀ ਗਿਣਿਆ ਜਾਂਦਾ ਹੈ। ਨਤੀਜੇ ਵਜੋਂ, ਪ੍ਰਜਨਨ ਦਾ ਸਾਰਾ ਕਾਰਜ ਅਨਿਸ਼ਚਿਤਤਾ, ਅਵਿਸ਼ਵਾਸ਼ਯੋਗਤਾ ਅਤੇ ਗੈਰ-ਜਵਾਬਦੇਹਤਾ ਦੀ ਜੂਏ ਦੀ ਖੇਡ ਬਣ ਜਾਂਦਾ ਹੈ।
ਸਮਾਜ ਦੇ ਸਮੂਹਕ ਪੱਧਰ ‘ਤੇ ਨਿਰਭਰ ਕਰਦਿਆਂ ਨਿਰਪੱਖ ਲਿੰਗ ਨਾਲ ਇੱਕ ਅਨੁਚਿਤ ਵਿਵਹਾਰ ਕੀਤਾ ਜਾਂਦਾ ਹੈ। ਇਸ ਬੇਪਰਵਾਹ ਰਵੱਈਏ ਦਾ ਪੈਂਡੂਲਮ ਜੀਵ-ਵਿਗਿਆਨਕ ਤੌਰ ‘ਤੇ ਵੱਖੋ-ਵੱਖਰੀ ਦਿਸ਼ਾ ਵੱਲ ਝੁਕਦਾ ਹੈ, ਜਿਸ ਦੇ ਸਿੱਟੇ ਵਜੋਂ, ਮਾਤਰਾ ਵਿੱਚ ਥੋੜ੍ਹਾ ਜਿਹਾ ਬਦਲਾਅ ਰਹਿੰਦਾ ਹੈ, ਪਰ ਕਿਸਮ, ਜ਼ਰੂਰੀ ਤੌਰ ‘ਤੇ, ਲਗਭਗ ਇੱਕੋ ਹੀ ਰਹਿੰਦੀ ਹੈ।
ਭਾਵੇਂ ਸਮਾਜ ਵਿੱਚ ਗਿਆਨਵਾਨ ਰੂਹਾਂ ਅਤੇ ਉਪਦੇਸ਼ਕ, ਪੁਰਸ਼ ਬੱਚੇ ਦੀ ਤਰਜੀਹ ਨਾਲ ਜੁੜੇ ਡੂੰਘੇ ਹੰਕਾਰ ਅਤੇ ਪੱਖਪਾਤਾਂ ਦਾ ਪਰਦਾਫਾਸ਼ ਸਮੇਂ-ਸਮੇਂ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਸਮਝਣ ਵਾਲੇ ਬਹੁਤ ਘੱਟ ਹਨ। ਕੁਝ ਪੜ੍ਹੇ-ਲਿਖੇ ਅਤੇ ਅਗਾਂਹਵਧੂ ਦਿਮਾਗ ਇਸ ਪੱਖਪਾਤ ਅਤੇ ਕੱਟੜਤਾ ਦੀ ਜਕੜਨ ਵਾਲੀ ਧਾਰਨਾ ਨੂੰ ਦੂਰ ਕਰਨ ਲਈ ਸੁਚੇਤ ਯਤਨਾਂ ਵਿੱਚ ਲੱਗੇ ਰਹਿੰਦੇ ਹਨ, ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਸਿਰਫ ਤਰਾਸ਼ਦੀ ਦੇ ਤਲ ਨੂੰ ਛੂਹਦੀਆਂ ਹਨ, ਅਤੇ ਸਿਰਫ਼ ਮਰਦਾਂ ਦੇ ਪਾਲੇਦਾਰਾਂ ਤੇ ਊਣਤਾਈਆਂ ਵਾਲੀ ਸਵੀਕਾਰਤਾ ਨੂੰ ਠੁਕਰਾਉਂਦੀਆਂ ਹਨ।
ਬੇਲੋੜੇ ਵਿਚਾਰਾਂ ਦੀ ਇਸ ਸਮੱਗਰੀ ਦਾ ਬਹੁਤਾ ਹਿੱਸਾ ਹਉਮੈ ਅਸੰਗਤਤਾ ਵਿੱਚ ਇੰਨਾ ਫਸਿਆ ਹੋਇਆ ਹੈ ਕਿ ਮੁੱਦਾ ਵਹਿਮਾਂ-ਭਰਮਾਂ ਅਤੇ ਅਸਪਸ਼ਟਤਾਵਾਦ ਦੀ ਚੁੰਗਲ ਵਿਚ ਫਸ ਜਾਂਦਾ ਹੈ, ਜੋ ਵਿਗੜੇ ਪਦਾਰਥਵਾਦੀ ਵਿਸ਼ਿਆਂ ਨੂੰ ਸੱਦਾ ਦਿੰਦਾ ਹੈ। ਸਾਰੀ ਕਰਮਕਾਂਡੀ ਭੱਜ-ਦੌੜ ਨੂੰ ਮਰਦ ਪ੍ਰਧਾਨਤਾ ਦੀ ਖੋਟੀ ਧਾਰਨਾ ਦੀ ਪ੍ਰਾਪਤੀ ਲਈ ਅਮਲ ਵਿੱਚ ਲਿਆਂਦਾ ਜਾਂਦਾ ਹੈ। ਇਥੋਂ ਤੱਕ ਕਿ ਕਈ ਖੋਜੀ ਵੀ ਸਿਰਜਣ ਵਾਲੀ ਕ੍ਰੋਮੋਸੋਮਜ਼ ਦੇ 24/24 ਅਨੁਪਾਤ ਦੀ ਪ੍ਰਭਾਵਸ਼ੀਲਤਾ ਨੂੰ ਆਸਾਨੀ ਨਾਲ ਭੁੱਲ ਜਾਂਦੇ ਹਨ ਅਤੇ ਇਸ ਦੀ ਬਜਾਏ ਪੁਰਸ਼ ਦੇ ਆਪਣੇ ਇਕਲੌਤੇ ਸੁਪਨੇ ਦੀ ਪ੍ਰਾਪਤੀ ਜਾਂ ਲੋੜ (?) ਲਈ ਅਖੌਤੀ ਵਰਦਾਨ ਦੇਣ ਵਾਲੀਆਂ ਸ਼ਕਤੀਆਂ ਨੂੰ ਮੱਥਾ ਟੇਕਣ ਦੇ ਉਲਾਰ ਵਿਚ ਝੁਕ ਜਾਂਦੇ ਹਨ। ਉਹਨਾਂ ਦੇ ਪਰਿਵਾਰ ਵਿੱਚ ਮਰਦਾਂ ਦੇ ਵਿਕਲਪ ਰੂਪਾਂ ਦਾ ਪਿੱਛਾ ਕਰਨ ਲਈ ਊਰਜਾ ਇੰਨੀ ਜ਼ਿਆਦਾ ਗਲਤ ਢੰਗ ਨਾਲ ਵਰਤੀ ਜਾਂਦੀ ਹੈ ਕਿ ਇਸ ਵਿਅਰਥ ਕੋਸ਼ਿਸ਼ ਲਈ ਬਹੁਤ ਸਾਰੀਆਂ ਚੀਜ਼ਾਂ ਦਾਅ ‘ਤੇ ਲੱਗ ਜਾਂਦੀਆਂ ਹਨ।
ਸਮਾਜ-ਵਿਗਿਆਨਕ ਤੌਰ ‘ਤੇ, ਇਹ ਨਿੱਘਰ ਰਹੀ ਸੋਚ ਦਾ ਇਕ ਹਾਣੀ ਬਣ ਜਾਂਦਾ ਹੈ ਕਿਉਂਕਿ ਇਹ ਇਸ ਗ੍ਰਹਿ ‘ਤੇ ਵਸ ਰਹੇ ਮਰਦ/ਔਰਤ ਦੀ ਜਨਸੰਖਿਆ ਦੀ ਅਨੁਪਾਤ ਨੂੰ ਵਿਗਾੜਦਾ ਹੈ। ਭਰੂਣ-ਹੱਤਿਆਵਾਂ ਦੇ ਸੰਦਰਭਾਂ ਦਾ ਇੱਥੇ ਜ਼ਿਕਰ ਕਰਨਾ ਬਹੁਤ ਹੀ ਜ਼ਰੂਰੀ ਹੈ।
ਸਿਆਸੀ ਤੌਰ ‘ਤੇ ਇਹ ਪ੍ਰਭਾਵ ਦੋਹਰੀ ਮਾਨਸਿਕਤਾ ਦੇ ਨਾਲ-ਨਾਲਫ ਸ਼ਾਤਰ ਸਿਆਸਤਦਾਨਾਂ ਦੀਆਂ ਲੂੰਬੜ ਚਾਲਾਂ ਦਾ ਸ਼ਿਕਾਰ ਵੀ ਬਣ ਜਾਂਦਾ ਹੈ।ਆਰਥਿਕ ਤੌਰ ‘ਤੇ ਵਿਸ਼ਾਲ ਸੰਭਾਵਨਾਵਾਂ ਦਾ ਇਕ ਸਮੂਹ ਇਕ ਦੂਜੇ ਦੇ ਵਿਰੁੱਧ ਖੜ੍ਹਾ ਨਜ਼ਰ ਆਉਂਦਾ ਹੈ। ਸਮਾਜ ਦਾ ਇਕ ਵਰਗ ਇਕ ਵਿਸ਼ੇਸ਼ ਰੰਗ ਦੇ ਇਕ ਵਿਸ਼ੇਸ਼ ਏਜੰਡੇ ਨੂੰ ਅੱਗੇ ਵਧਾਉਣ ਦੀ ਵਿਅਰਥ ਕੋਸ਼ਿਸ਼ ਵਿਚ ਦੂਜੇ ਦੀ ਦੌਲਤ ਦੀ ਧੌਂਸ ‘ਤੇ ਖੁਸ਼ਹਾਲ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਸਮਾਜਿਕ ਮਰਿਆਦਾ ਦੇ ਵਾਤਾਵਰਣ ਨੂੰ ਵਿਰਾਮ ਦਿੰਦਾ ਹੈ।
ਸਮਾਜਿਕ ਤੌਰ ‘ਤੇ, ਆਪਸੀ ਅਵਿਸ਼ਵਾਸ ਅਤੇ ਵਿਤਕਰੇ ਦੀ ਦਲਦਲ ਦਾ ਬੀਜ ਵਿਗਿਆਨਕ-ਵਿਰੋਧੀ ਮਰਦ/ਔਰਤਾਂ ਦੇ ਲਾਂਘੇ ਵਿੱਚ ਬੀਜਿਆ ਜਾਂਦਾ ਹੈ। ਨਿਸ਼ਚਤ ਤੌਰ ‘ਤੇ, ਇਹਨਾਂ ਆਪਸੀ ਵਿਸ਼ੇਸ਼ ਹਸਤੀਆਂ ਦਾ ਸੰਯੋਜਨ ਰਚਨਾਤਮਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਸਰੋਤ ਹੋ ਨਿਬੜਣ ਦੀ ਸੰਭਾਵਨਾ ਰੱਦ ਕਰਦਾ ਦਿਖਾਈ ਦਿੰਦਾ ਹੈ।
ਅੱਜਕੱਲ੍ਹ ਇਸ ਪੁੱਤਰ-ਮੋਹ ਦੇ ਗੁੰਝਲੇ ਅਤੇ ਗੰਧਲੇ ਜਾਲ ਨੂੰ ਸੋਧਣ ਲਈ ਕੁਝ ਕੋਸ਼ਿਸ਼ਾਂ ਅਸਰਦਾਇਕ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। ਪਰ ਇਹ ਕੋਸ਼ਿਸ਼ਾਂ ਲੋੜੀਂਦੀਆਂ ਉਮੀਦਾਂ ਤੋਂ ਬਹੁਤ ਘੱਟ ਹਨ। ਮਰਦ/ਔਰਤ ਹਸਤੀਆਂ ਦੀ ਇਕਸਾਰਤਾ ਨੂੰ ਦਰਸਾਉਣ ਦੇ ਯਤਨਾਂ ਨੂੰ ਉਚਿਤ ਸਨਮਾਨ ਦੇ ਨਾਲ, ਉਹ ਸਤਹੀਤਾ ਅਤੇ ਮਾਮੂਲੀਤਾ ਦੀ ਝਲਕ ਪਾਉਂਦੇ ਹਨ।
ਭਾਵੇਂ ਔਰਤਾਂ ਆਪਣੀ ਦਿਮਾਗ਼ੀ ਸਮਰੱਥਾ ਦੇ ਬਲਬੂਤੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਹਾਸਲ ਕਰਨ ਦੇ ਅਨੁਕੂਲ ਹੋ ਤਾਂ ਗਈਆਂ ਹਨ, ਪਰ ਸਮਾਜ ਦੇ ਬਹੁਤ ਹੀ ਬਦਨਾਮ ਵਰਗ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਬਰਾਬਰ ਦੇ ਮੌਕਿਆਂ ਦੀ ਵਿਹਾਰਕਤਾ ਉਹਨਾਂ ਦੇ ਪੁਰਸ਼ਾਂ ਦੀ ਉੱਤਮਤਾ, ਵਿਅਰਥਤਾ ਅਤੇ ਹਉਮੈ ਦੇ ਹੋਰ ਸੰਕੇਤਾਂ ਨੂੰ ਬੜੀ ਸ਼ਿੱਦਤ ਨਾਲ ਧਿਆਨ ਵਿੱਚ ਲਿਆਉਂਦੀਆਂ ਹਨ।
ਹਮਰੁਤਬਾ ਦੇ ਇਹ ਸੰਦੇਸ਼ ਸਾਡੇ ਸਮਾਜ ਵਿੱਚ ਨਿਰੰਤਰ ਅਤੇ ਬੇਅੰਤ ਰੂਪ ਵਿੱਚ ਸਾਹਮਣੇ ਆਉਂਦੇ ਰਹਿੰਦੇ ਹਨ। ਭਾਰਤ ਵਰਗੇ ਪਛੜੇ ਦੇਸ਼ਾਂ ਵਿੱਚ ਨਾਰੀਵਾਦ ਨਾਲ ਜੁੜੇ ‘ਮੀ-ਟੂ’ ਵਰਗੇ ਅੰਦੋਲਨ ਸਾਡੇ ਸਮਾਜ ਵਿਚਲੇ ਪਾਖੰਡੀ ਸੁਭਾਅ ਦੀ ਮੂੰਹ ਬੋਲਦੀ ਤਸਵੀਰ ਹਨ।
ਇੱਕ ਸਾਕਾਰਤਮਕ ਅਤੇ ਸੁਚਾਰੂ ਸੋਚ ਨੂੰ ਸਿਰਜਣ ਅਤੇ ਸਿੰਜਣ ਲਈ ਮੂਚ ਵਿਚਾਰਾਂ ਦਾ ਪੁੰਗਰਨਾ/ ਪਣਪਣਾ ਅਤਿ ਲਾਜ਼ਮੀ ਹੈ। ਸਪਸ਼ਟ ਰੂਪ ਵਿੱਚ ਇਹ ਲੋੜੀੰਦਾ ਹੈ ਕਿ ਮਨ ਨੀਵਾਂ ਅਤੇ ਮੱਤ ਓੁੱਚੀ ਰੱਖਦੇ ਹੋਏ ਆਪਣੇ ਮਾਰਗ਼-ਦਰਸ਼ਣ ਲਈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਰਵੋਤਮ ਸਿੱਖਿਆ ਨੂੰ ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ:
”ਭੰਢ ਜੰਮਿਐ, ਭੰਢ ਨਿੰਮੀਐ,
ਭੰਢ ਮੰਗਣ ਵਿਆਹ
ਭੰਢੋ ਹੋਵੈ ਦੋਸਤੀ, ਭੰਢੋ ਚੱਲੈ ਰਾਹ
ਭੰਢੋ ਮੂਆ ਭੰਢ ਭਲੀਐ,
ਭੰਢ ਹੋਵੈ ਬੰਧਾਂਨ
ਸੋ ਕਿਉ ਮੰਦਾ ਆਖੀਐ,
ਜਿਤ ਜੰਮਹਿ ਰਾਜਾਨ
ਭੰਢੋ ਹੀ ਭੰਢ ਉਪਜੈ,
ਭੰਢੇ ਬਾਜ ਨਾਂ ਕੌਇ
ਨਾਨਕ ਭੰਢੇ ਬਹਾਰਾਂ,
ਏਕੋ ਸੱਚਾ ਸੋਇ॥
ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …