ਪੰਜਾਬ ਸਰਕਾਰ ਦੇ ਨਵੇਂ ਵਕਫ ਬੋਰਡ ਦੇ ਕਾਰਜਾਂ ਤੋਂ ਸ਼ਾਹੀ ਇਮਾਮ ਸੰਤੁਸ਼ਟ August 31, 2023 ਪੰਜਾਬ ਸਰਕਾਰ ਦੇ ਨਵੇਂ ਵਕਫ ਬੋਰਡ ਦੇ ਕਾਰਜਾਂ ਤੋਂ ਸ਼ਾਹੀ ਇਮਾਮ ਸੰਤੁਸ਼ਟ ਕਿਹਾ : ਪੰਜਾਬ ’ਚ ਮੁਸਲਿਮ ਬੱਚਿਆਂ ਦੀ ਤਾਲੀਮ ਲਈ ਵੀ ਖੋਲ੍ਹੇ ਜਾਣ ਇਸਲਾਮੀਆ ਸਕੂਲ ਜਲੰਧਰ/ਬਿਊਰੋ ਨਿਊਜ਼ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਸਰਕਾਰ ਦੇ ਨਵੇਂ ਵਕਫ ਬੋਰਡ ਦੇ ਕਾਰਜਾਂ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਵਕਫ ਬੋਰਡ ਕੋਲੋਂ ਮੁਸਲਿਮ ਬੱਚਿਆਂ ਦੀ ਤਾਲੀਮ ਦੇ ਹਿੱਤ ਵਿਚ ਮੰਗ ਕੀਤੀ ਕਿ ਪੰਜਾਬ ਦੇ ਹਰ ਇਕ ਜ਼ਿਲ੍ਹੇ ਵਿਚ ਇਕ-ਇਕ ਇਸਲਾਮੀਆ ਸਕੂਲ ਵੀ ਖੋਲ੍ਹਿਆ ਜਾਵੇ, ਤਾਂ ਕਿ ਬੱਚਿਆਂ ਨੂੰ ਆਪਣੇ ਧਰਮ ਅਤੇ ਸੰਸਕਿ੍ਰਤੀ ਦੀਆਂ ਜੜ੍ਹਾਂ ਨਾਲ ਜੋੜਿਆ ਜਾ ਸਕੇ। ਸ਼ਾਹੀ ਇਮਾਮ ਨੇ ਜਲੰਧਰ ਵਿਚ ਵਕਫ ਬੋਰਡ ਦੇ ਪ੍ਰਸ਼ਾਸਕ ਐਮ.ਐਫ. ਫਾਰੂਕੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਮੁਸਲਿਮ ਭਾਈਚਾਰੇ ਲਈ ਆਪਣੀ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਕਫ ਬੋਰਡ ਦੇ ਪ੍ਰਸ਼ਾਸਕ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਵਕਫ ਦੀਆਂ ਜ਼ਮੀਨਾਂ ਛੁਡਾਉਣਾ ਅਤੇ ਮਸਜਿਦਾਂ ਲਈ ਫੰਡ ਮੁਹੱਈਆ ਕਰਵਾਉਣਾ ਸਲਾਹੁਣਯੋਗ ਕੰਮ ਹਨ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਆਈਪੀਐਸ ਅਧਿਕਾਰੀ ਐਮ.ਐਫ. ਫਾਰੂਕੀ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੋ ਫਾਰੂਕੀ ਨੇ ਸ਼ਾਹੀ ਇਮਾਮ ਨੂੰ ਭਰੋਸਾ ਦਿੱਤਾ ਕਿ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਸਲਿਮ ਬੱਚੇ ਪੜ੍ਹਨ ਅਤੇ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਣ, ਇਸ ਲਈ ਵੀ ਯਤਨ ਕੀਤੇ ਜਾਣਗੇ। 2023-08-31 Parvasi Chandigarh Share Facebook Twitter Google + Stumbleupon LinkedIn Pinterest