ਸਾਹ ਘੁੱਟਣ ਕਰਕੇ ਮਾਂ ਸਮੇਤ ਦੋ ਬੱਚਿਆਂ ਦੀ ਮੌਤ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਹਾਮਦ ਵਾਲਾ ਉਤਾੜ ਵਿਖੇ ਲੰਘੀ ਰਾਤ ਕਮਰੇ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜ਼ਹਿਰੀਲੀ ਗੈਸ ਚੜ੍ਹ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਪਿੰਡ ਹਾਮਦ ਵਾਲਾ ਉਤਾੜ ਦੇ ਬਾਹਰ ਢਾਣੀ ਵਿਚ ਰਹਿੰਦੇ ਕੇਵਲ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਿਨਾਂ ਦੀ ਪਹਿਚਾਣ ਰਾਜਬੀਰ ਕੌਰ, ਉਨ੍ਹਾਂ ਦੇ ਪੁੱਤਰ ਸਹਿਲਪ੍ਰੀਤ ਸਿੰਘ ਤੇ ਏਕਮਪ੍ਰੀਤ ਸਿੰਘ ਵਜੋਂ ਹੋਈ ਹੈ। ਬੱਚਿਆਂ ਦੇ ਦਾਦਾ ਕੇਵਲ ਸਿੰਘ ਨੇ ਦੱਸਿਆ ਕਿ ਮੇਰੀ ਨੂੰਹ ਰਾਜਬੀਰ ਕੌਰ ਤੇ ਮੇਰੇ ਪੋਤਰੇ ਸਹਿਜਪ੍ਰੀਤ ਸਿੰਘ ਅਤੇ ਏਕਮਪ੍ਰੀਤ ਸਿੰਘ ਰਾਤ ਨੂੰ ਆਪਣੇ ਕਮਰੇ ‘ਚ ਅੰਗੀਠੀ ਬਾਲ ਕੇ ਟੀਵੀ ਦੇਖਦੇ ਹੋਏ ਸੌਂ ਗਏ ਸਨ। ਜਦ ਸਵੇਰ ਰਾਜਬੀਰ ਚਾਹ ਲੈ ਕੇ ਨਾ ਆਈ ਤਾਂ ਦਰਵਾਜਾ ਅੰਦਰੋਂ ਬੰਦ ਹੋਣ ਕਾਰਨ ਕੁੰਡਾ ਤੋੜ ਕੇ ਦਰਵਾਜਾ ਖੋਲਿਆ ਤਾਂ ਅੰਦਰ ਧੂੰਆਂ ਫੈਲਿਆ ਹੋਇਆ ਸੀ ਤੇ ਮੇਰੀ ਨੂੰਹ ਤੇ ਦੋਵੇਂ ਪੋਤਰਿਆਂ ਦੀਆਂ ਲਾਸ਼ਾਂ ਬੈਡ ਉਪਰ ਪਈਆਂ ਸਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …