Breaking News
Home / ਪੰਜਾਬ / ਅਕਾਲੀ ਦਲ ਦੇ ਆਗੂਆਂ ਦੇ ਬਾਈਕਾਟ ਲਈ ਪਿੰਡ ਦੇ ਗੁਰਦੁਆਰੇ ‘ਚ ਹੋਈ ਅਨਾਊਸਮੈਂਟ

ਅਕਾਲੀ ਦਲ ਦੇ ਆਗੂਆਂ ਦੇ ਬਾਈਕਾਟ ਲਈ ਪਿੰਡ ਦੇ ਗੁਰਦੁਆਰੇ ‘ਚ ਹੋਈ ਅਨਾਊਸਮੈਂਟ

ਫਰੀਦਕੋਟ ਦੇ ਪਿੰਡ ਭਾਣਾ ‘ਚ ਕਿਹਾ ਗਿਆ ਕਿ ਅਕਾਲੀਆਂ ਦਾ ਕਰੋ ਬਾਈਕਾਟ
ਚੰਡੀਗੜ੍ਹ/ਬਿਊਰੋ ਨਿਊਜ਼
ਵਿਦੇਸ਼ਾਂ ਵਿਚ ਤਾਂ ਅਕਾਲੀ ਦਲ ਦਾ ਵਿਰੋਧ ਹੋ ਹੀ ਰਿਹਾ ਹੈ, ਹੁਣ ਪੰਜਾਬ ਵਿਚ ਵੀ ਅਜਿਹੀ ਨੌਬਤ ਆਉਣੀ ਸ਼ੁਰੂ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਦਲ ਤੇ ਡੇਰਾ ਸਿਰਸਾ ਨੂੰ ਮੁਲਜ਼ਮ ਮੰਨਿਆ ਗਿਆ ਹੈ। ਰਿਪੋਰਟ ਵਿਚ ਅਕਾਲੀ ਆਗੂਆਂ ਦੇ ਨਾਂ ਆਉਣ ‘ਤੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ। ਅਕਾਲੀ ਦਲ ਖਿਲਾਫ ਰੋਸ ਦੇ ਚੱਲਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਦੇ ਗੁਰਦੁਆਰੇ ਵਿੱਚ ਹੋਕਾ ਦੇ ਕੇ ਅਕਾਲੀ ਆਗੂਆਂ ਦਾ ਪਿੰਡ ਆਉਣ ‘ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹੋਕੇ ਵਿਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਅਕਾਲੀਆਂ ਤੇ ਡੇਰਾ ਸਿਰਸਾ ਦਾ ਬਾਈਕਾਟ ਹੈ। ਅਕਾਲੀ ਦਲ ਦੇ ਆਗੂਆਂ ਦਾ ਪਿੰਡ ਵਿੱਚ ਆਉਣ ‘ਤੇ ਕਾਲੀਆ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਸ਼ਮੂਲੀਅਤ ਰੱਖਣ ਵਾਲੇ ਅਕਾਲੀ ਦਲ ਤੇ ਡੇਰਾ ਸਿਰਸਾ ਦਾ ਬਾਈਕਾਟ ਕੀਤਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਦਾ ਵਿਰੋਧ ਕੀਤਾ ਜਾਵੇਗਾ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …