Breaking News
Home / ਹਫ਼ਤਾਵਾਰੀ ਫੇਰੀ / ਜੰਮੂ-ਕਸ਼ਮੀਰ ਵਿਚ ਸੀ ਆਰਪੀ ਐਫ ਜਵਾਨਾਂ ਦੇ ਕਾਫ਼ਲੇ ‘ਤੇ ਫਿਦਾਇਨ ਹਮਲਾ

ਜੰਮੂ-ਕਸ਼ਮੀਰ ਵਿਚ ਸੀ ਆਰਪੀ ਐਫ ਜਵਾਨਾਂ ਦੇ ਕਾਫ਼ਲੇ ‘ਤੇ ਫਿਦਾਇਨ ਹਮਲਾ

44 ਜਵਾਨਸ਼ਹੀਦ
ਭਾਰਤ ਉਦਾਸ ਹੈ
2500 ਜਵਾਨ ਸਨ ਕਾਫ਼ਲੇ ਵਿਚ, 44 ਸ਼ਹੀਦ, 25 ਤੋਂ ਵੱਧ ਜ਼ਖਮੀ
ਸ੍ਰੀਨਗਰ/ਬਿਊਰੋ ਨਿਊਜ਼ :ਜੰਮੂ ਤੋਂ ਸ੍ਰੀਨਗਰ ਜਾ ਰਹੀਸੀ.ਆਰ.ਪੀ.ਐਫ. ਦੇ 70 ਗੱਡੀਆਂ ਦੇ ਕਾਫਲੇ ‘ਤੇ ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਫਿਦਾਈਨਹਮਲਾਕਰ ਦਿੱਤਾ। ਇਸ ਫਿਦਾਈਨਹਮਲੇ ਵਿਚ 44 ਜਵਾਨਸ਼ਹੀਦ ਹੋ ਗਏ ਹਨਅਤੇ 25 ਜ਼ਖ਼ਮੀਹਨ। ਇਸ ਕਾਫਲੇ ਵਿਚ 2500 ਜਵਾਨਸ਼ਾਮਲਸਨ।ਜੈਸ਼ ਏ ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀਲੈਲਈਹੈ।ਜੈਸ਼ ਦੇ ਅੱਤਵਾਦੀ ਆਦਿਲਅਹਿਮਦ ਉਰਫ ਬਕਾਸਕਮਾਂਡੋ ਨੇ ਦੁਪਹਿਰ ਸਵਾਤਿੰਨਵਜੇ ਇਹ ਫਿਦਾਈਨਹਮਲਾਕੀਤਾ। ਉਸ ਨੇ ਇਕ ਗੱਡੀ ਵਿਚਵਿਸਫੋਟਭਰ ਕੇ ਰੱਖੇ ਹੋਏ ਸਨ।ਜਿਵੇਂ ਹੀ ਸੀ.ਆਰ.ਪੀ.ਐਫ. ਦਾਕਾਫਲਾਲੇਥਪੋਰਾਨੇੜਿਓਂ ਲੰਘਿਆ ਤਾਂ ਅੱਤਵਾਦੀ ਨੇ ਆਪਣੀ ਗੱਡੀ ਜਵਾਨਾਂ ਨਾਲਭਰੀ ਬੱਸ ਵਿਚਮਾਰ ਦਿੱਤੀ। ਦੱਸਿਆ ਗਿਆ ਕਿ ਪੁਲਵਾਮਾ ਦੇ ਕਾਕਾਪੋਰਾਦਾਕਹਿਣਵਾਲਾਆਦਿਲ 2018 ਵਿਚਜੈਸ਼ਵਿਚਸ਼ਾਮਲ ਹੋਇਆ ਸੀ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਡੇ ਸੰਗਠਨ ਨੇ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਹਮਲਾਕੀਤਾਹੈ। ਇਸ ਫਿਦਾਈਨਹਮਲੇ ਨੂੰ ਆਦਿਲਅਹਿਮਦ ਉਰਫ ਬਕਾਸਕਮਾਂਡੋ ਨੇ ਅੰਜਾਮ ਦਿੱਤਾ।
ਸ਼ਹਾਦਤ ਅਜਾਈਂ ਨਹੀਂ ਜਾਵੇਗੀ : ਮੋਦੀ
ਪ੍ਰਧਾਨਮੰਤਰੀਨਰਿੰਦਰਮੋਦੀ ਨੇ ਪੁਲਵਾਮਾ ‘ਚ ਸੀਆਰਪੀਐਫ ਦੇ ਜਵਾਨਾਂ ‘ਤੇ ਹੋਏ ਹਮਲੇ ਦੀਸਖਤਸ਼ਬਦਾਂ ‘ਚ ਨਿਖੇਧੀਕਰਦਿਆਂ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦੀਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰਾਦੇਸ਼ਜਵਾਨਾਂ ਦੇ ਪਰਿਵਾਰਾਂ ਦੇ ਨਾਲਖੜ੍ਹਾ ਹੈ।ਰਾਸ਼ਟਰਪਤੀਰਾਮਨਾਥਕੋਵਿੰਦਅਤੇ ਉਪ ਰਾਸ਼ਟਰਪਤੀਵੈਂਕਈਆਨਾਇਡੂ ਅਤੇ ਕਾਂਗਰਸਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟਕੀਤਾ।
ਜਿਸ ਬੱਸ ਨੂੰ ਬਣਾਇਆਨਿਸ਼ਾਨਾ, ਉਸ ‘ਚ 39 ਜਵਾਨਸਵਾਰਸਨ
ਕਾਫਲਾਸਵੇਰੇ 3:30ਵਜੇ ਜੰਮੂ ਲਈਰਵਾਨਾ ਹੋਇਆ ਸੀ ਅਤੇ ਇਸ ਨੇ ਸ਼ਾਮਹੋਣ ਤੋਂ ਪਹਿਲਾਂ ਸ੍ਰੀਨਗਰ ਪਹੁੰਚਣਾ ਸੀ। ਆਮ ਤੌਰ ‘ਤੇ ਅਜਿਹੇ ਕਾਫ਼ਲੇ ‘ਚ ਇਕ ਵਾਰ ‘ਚ ਇਕ ਹਜ਼ਾਰਜਵਾਨ ਹੁੰਦੇ ਹਨਪ੍ਰੰਤੂ ਇਸ ਵਾਰਇਨ੍ਹਾਂ ਦੀਗਿਣਤੀ 2547 ਸੀ। ਹਮਲੇ ਦੌਰਾਨ ਜਿਸ ਬੱਸ ਨੂੰ ਨਿਸ਼ਾਨਾਬਣਾਇਆ ਗਿਆ, ਉਸ ਵਿਚ76ਵੀਂ ਬਟਾਲੀਅਨ ਦੇ 39 ਸੀਆਰਪੀਐਫਜਵਾਨਸਵਾਰਸਨ।
ਪਹਿਲਾਂ ਹੋਏ ਹਮਲੇ ਵੀ ਆਏ ਯਾਦ
1 ਅਕਤੂਬਰ 2001 ‘ਚ ਜੰਮੂ-ਕਸ਼ਮੀਰਵਿਧਾਨਸਭਾ’ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾਕੀਤਾ ਸੀ। ਇਸ ਹਮਲੇ ‘ਚ 38 ਵਿਅਕਤੀਆਂ ਦੀਜਾਨਚਲੀ ਗਈ। ਪਰ 14 ਫਰਵਰੀ 2019 ਦੇ ਹਮਲੇ ਨੂੰ ਸਭ ਤੋਂ ਵੱਡੀ ਘਟਨਾ ਦੱਸਿਆ ਜਾ ਰਿਹਾਹੈ।ਜੈਸ਼-ਏ-ਮੁਹੰਮਦ ਨੇ ਸੀ ਆਰਪੀਐਫਕਾਫ਼ਲੇ ‘ਤੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀਲੈਂਦਿਆਂ ਕਿਹਾ ਕਿ ਇਸ ਹਮਲੇ ਨੂੰ ਆਦਿਲਅਹਿਮਦ ਉਰਫ਼ ਬਕਾਸਕਮਾਂਡੋ ਨੇ ਅੰਜ਼ਾਮ ਦਿੱਤਾ।

Check Also

ਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ ਕਿਸਾਨ ਆਗੂਆਂ ਨੇ ‘ਆਪ’ ਉਤੇ ਲਗਾਏ ਪੈਸੇ ਲੈ …