Breaking News
Home / ਭਾਰਤ / ਅਫਗਾਨਿਸਤਾਨ ’ਚ ਤਾਲਿਬਾਨ ਵਲੋਂ ਨਵੀਂ ਸਰਕਾਰ ਬਣਾਉਣ ਦੀ ਤਿਆਰੀ

ਅਫਗਾਨਿਸਤਾਨ ’ਚ ਤਾਲਿਬਾਨ ਵਲੋਂ ਨਵੀਂ ਸਰਕਾਰ ਬਣਾਉਣ ਦੀ ਤਿਆਰੀ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਦੱਸਿਆ ਸਹੀ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਕਾਬੁਲ ’ਚ ਤਾਲਿਬਾਨ ਨਵੀਂ ਸਰਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਉਹ ਮੁਲਕ ਦੀ ਹਰ ਜਨ-ਜਾਤੀ ਅਤੇ ਵੱਡੇ ਕਬੀਲਿਆਂ ਨੂੰ ਸਰਕਾਰ ਵਿਚ ਜਗ੍ਹਾ ਦੇਣੀ ਚਾਹੁੰਦੇ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ 20 ਸਾਲਾਂ ਦੀ ਜੰਗ ਨੂੰ ਖਤਮ ਕਰਨ ਲਈ ਅਫ਼ਗ਼ਾਨਿਸਤਾਨ ਵਿਚੋਂ ਫੌਜਾਂ ਵਾਪਸ ਬੁਲਾਉਣਾ ਅਮਰੀਕਾ ਲਈ ‘ਸਭ ਤੋਂ ਵਧੀਆ ਅਤੇ ਸਹੀ’ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਜੰਗ ਲੜਨ ਦਾ ਕੋਈ ਕਾਰਨ ਨਹੀਂ, ਜੋ ਅਮਰੀਕੀ ਲੋਕਾਂ ਦੇ ਰਾਸ਼ਟਰੀ ਹਿੱਤ ਵਿੱਚ ਨਾ ਹੋਵੇ। ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਦਿੱਤੇ ਭਾਸ਼ਨ ਵਿੱਚ ਉਨ੍ਹਾਂ ਕਿਹਾ ਕਿ ਇਹ ਅਮਰੀਕਾ ਲਈ ਸਹੀ, ਸਮਝਦਾਰੀ ਵਾਲਾ ਅਤੇ ਸਭ ਤੋਂ ਵਧੀਆ ਫੈਸਲਾ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …