Breaking News
Home / ਭਾਰਤ / ਤਵਾਂਗ ਝੜਪ ਸਬੰਧੀ ਲੈਫਟੀਨੈਂਟ ਜਨਰਲ ਕਲਿਤਾ ਦਾ ਵੱਡਾ ਬਿਆਨ

ਤਵਾਂਗ ਝੜਪ ਸਬੰਧੀ ਲੈਫਟੀਨੈਂਟ ਜਨਰਲ ਕਲਿਤਾ ਦਾ ਵੱਡਾ ਬਿਆਨ

ਕਿਹਾ : ਅਜਿਹੇ ਸੰਕਟਾਂ ਨਾਲ ਨਜਿੱਠਣ ਲਈ ਸਾਡੀ ਫੌਜ ਤਿਆਰ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ’ਚ ਚੀਨੀ ਫੌਜ ਨਾਲ ਹੋਈ ਝੜਪ ਤੋਂ ਬਾਅਦ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਆਰ.ਪੀ. ਕਲਿਤਾ ਨੇ ਇਕ ਵੱਡਾ ਬਿਆਨ ਦਿੱਤਾ ਹੈ। ਕਲਿਤਾ ਨੇ ਸਪੱਸ਼ਟ ਕਿਹਾ ਕਿ ਫੌਜੀ ਸਾਡੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ ਹਨ। ਚੀਨ ਦੇ ਫੌਜੀ ਦਸਤੇ ਪੀ.ਐੱਲ.ਏ. ਨੇ ਐੱਲ.ਏ.ਸੀ. ਨੂੰ ਪਾਰ ਕਰ ਲਿਆ ਸੀ। ਝੜਪ ’ਚ ਦੋਵਾਂ ਪਾਸਿਆਂ ਦੇ ਜਵਾਨਾਂ ਨੂੰ ਸੱਟਾਂ ਲੱਗੀਆਂ ਹਨ, ਪਰ ਹੁਣ ਸਥਿਤੀ ਕਾਬੂ ਹੇਠ ਹੈ। ਪੂਰਬੀ ਕਮਾਂਡ ਦੇ ਮੁਖੀ ਕਲਿਤਾ ਨੇ ਕਿਹਾ ਕਿ ਇਕ ਸਿਪਾਹੀ ਹੋਣ ਦੇ ਨਾਤੇ ਅਸੀਂ ਹਮੇਸ਼ਾ ਦੇਸ਼ ਦੀ ਰੱਖਿਆ ਲਈ ਤਿਆਰ ਹਾਂ, ਚਾਹੇ ਉਹ ਸ਼ਾਂਤੀ ਦਾ ਸਮਾਂ ਹੋਵੇ ਜਾਂ ਸੰਘਰਸ਼ ਦਾ ਸਮਾਂ। ਸਾਡਾ ਬੁਨਿਆਦੀ ਕੰਮ ਕਿਸੇ ਵੀ ਬਾਹਰੀ ਜਾਂ ਅੰਦਰੂਨੀ ਖ਼ਤਰੇ ਤੋਂ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਣਾ ਹੈ। ਦੱਸਣਯੋਗ ਹੈ ਕਿ ਅਰੁਣਾਂਚਲ ਦੇ ਤਵਾਂਗ ਵਿਚ ਲੰਘੀ 9 ਦਸੰਬਰ ਨੂੰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹੱਥੋਪਾਈ ਹੋ ਗਈ ਸੀ। ਛੇ ਸੌ ਦੇ ਕਰੀਬ ਚੀਨੀ ਸੈਨਿਕਾਂ ਨੇ 17 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਭਾਰਤੀ ਪੋਸਟ ਨੂੰ ਹਟਾਉਣ ਲਈ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਭਜਾ ਦਿੱਤਾ ਸੀ।

 

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …